Saturday, May 30, 2026

ਸਤਲੁਜ ਪਬਲਿਕ ਸੀ. ਸੈ. ਸਕੂਲ ਠੱਕਰਪੁਰਾ ਵਿਖੇ ਸ਼ਇੰਸ ਮੇਲਾ ਤੇ ਰਾਜ ਕਿਸੋਰ ਮੇਲਾ ਲਗਾਇਆ

PPN0311201517
ਪੱਟੀ, 3 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਰਾਜ ਸਾਇੰਸ ਸਿੱਖਿਆ ਸੰਸਥਾ ਪੰਜਾਬ, ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪਰਮਜੀਤ ਸਿੰਘ ਦੀ ਅਗਵਾਈ ਹੇਠ ਅਤੇ ਤਜਿੰਦਰ ਸਿੰਘ ਜਿਲ੍ਹਾ ਸਾਇੰਸ ਸੁਪਰਵਾਈਜਰ ਨਿਰਦੇਸ਼ਾ ਤੇ ਤਹਿਸੀਲ ਪੱਧਰੀ ਸ਼ਇੰਸ ਮੇਲਾ ਤੇ ਰਾਜ ਕਿਸੋਰ ਮੇਲਾ ਸਤਲੁਜ ਪਬਲਿਕ ਸੀ. ਸੈ. ਸਕੂਲ ਠੱਕਰਪੁਰਾ ਵਿਖੇ ਬੜੀ ਸਾਨੋ ਸ਼ੌਕਤ ਨਾਲ ਸਮਾਪਤ ਹੋਇਆ।ਇਾਸ ਮੌਕੇ ਮੁੱਖ ਮਹਿਮਾਨ ਪਰਮਜੀਤ ਸਿੰਘ ਨੇ ਬੱਚਿਆਂ ਨੂੰ ਸਬੰਧੋਣ ਕਰਦੇ ਕਿਹਾ ਕਿ ਇਸ ਤਰਾਂ ਦੇ ਸਾਇੰਸ ਮੇਲੇ ਕਰਵਾਉਣ ਨਾਲ ਬੱਚਿਆਂ ਦੀ ਸਾਇੰਸ ਪ੍ਰਤੀ ਰੁਚੀ ਪੈਦਾ ਹੁੰਦੀ ਹੈ। ਨਾਲ ਹੀ ਉਹ ਅਜ ਦੇ ਸਮਾਜ ਵਿਚ ਫੈਲ ਰਹੇ ਵਹਿਮਾ ਭਰਮਾ ਨਾਲ ਤੋ ਉਪਰ ਉਠਦੇ ਹਨ। ਇਸ ਸਾਇੰਸ ਮੇਲੇ ਵਿਚ ਪੱਟੀ ਤਹਿਸੀਲ ਦੇ 38 ਸਕੂਲਾਂ ਤੋ 53 ਮਾਡਲ ਲਿਆਦੇ ਗਏ, ਜਿਸ ਵਿਚ 20 ਸਰਕਾਰੀ ਤੇ 18 ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਸ਼ਾਮਲ ਹੋਏ। ਰਾਜ ਕਿਸੋਰ ਮੇਲੇ ਵਿਚ 30 ਸਕੂਲਾਂ ਨੇ ਭਾਗ ਲਿਆ। ਜਿਸ ਵਿਚ 60 ਵਿਦਿਆਰਥੀ ਸ਼ਾਮਲ ਹੋਏ। ਇੰਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਲਈ ਦਰਸ਼ਨ ਸਿੰਘ, ਸੁਰਿੰਦਰ ਸਿੰਘ, ਸਰਤਾਜ ਸਿੰਘ, ਕੁਲਵਿੰਦਰ ਸਿੰਘ, ਦਵਿੰਦਰ ਕੌਰ, ਦੁਪਿੰਦਰ ਕੌਰ, ਸੁਰਿੰਦਰਪਾਲ ਸਿੰੰਘ, ਮਨਜਿੰਦਰ ਜੀਤ ਸਿੰਘ ਸ਼ਾਮਲ ਹੋਏ। ਸਾਰੇ ਵਿਦਿਆਰਥੀਆਂ ਨੇ ਬੜੀ ਮਿਹਨਤ ਨਾਲ ਅਪਣੇ ਮਾਡਲ ਤਿਆਰ ਕੀਤੇ। ਸਤਲੁਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇਸ ਪ੍ਰਦਰਸ਼ਨੀ ਵਿਚ 7 ਮਾਡਲ ਤਿਆਰ ਕੀਤੇ। ਇਹ ਸਾਰੇ ਹੀ ਮਾਡਲ ਜੱਜਾਂ ਵਲੋਂ ਜਿਲਾ ਪੱਧਰ ਲਈ ਚੁਣੇ ਗਏ। ਸਾਇੰਸ ਪ੍ਰਦਰਸ਼ਨੀ ਦਾ ਪ੍ਰੋਗਰਾਮ ਅਮਨਦੀਪ ਸਿੰਘ, ਪੂਰਨ ਸਿੰਘ ਭਾਟੀਆ, ਪ੍ਰਿੰ: ਉਪਦੇਸ਼ ਕੁਮਾਰੀ ਸਮੂਹ ਸਕੂਲ ਸਟਾਫ ਵਲੋਂ ਬੜੀ ਮਿਹਨਤ ਤੇ ਸੁਚੱਜੇ ਤਰੀਕੇੇ ਸੰਪੂਰਨ ਕੀਤਾ। ਇਸ ਮੌਕੇ ਸੁਖਬੀਰ ਸਿੰਘ ਜਿਲਾ ਨਿਰੀਖਕ ਕੋਆਰਡੀਨੇਟਰ, ਬੀਰਇੰਦਰ ਸਿੰਘ ਆਈ ਸੀ ਟੀ ਕੋਆਰਡੀਨੇਟਰ, ਦਿਲਬਾਗ ਸਿੰਘ ਰਮਸਾ, ਜਸਬੀਰ ਸਿੰਘ ਗਿੱਲ ਮੈਨਜਮੈਂਟ ਮੈਬਰ, ਮੈਡਮ ਪਰਮਿੰਦਰ ਕੌਰ, ਕੰਵਲਜੀਤ ਕੌਰ ਆਦਿ ਹਾਜ਼ਰ ਸਨ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply