ਪੱਟੀ, 3 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਭਾਰਤ ਪਕਿਸਤਾਨ ਸਰਹੱਦ ਸੈਕਟਰ ਖੇਮਕਰਨ ਤੇ ਬੀਤੀ ਰਾਤ ਪਕਿਸਤਾਨੀ ਤਸਕਰਾਂ ਅਤੇ ਬੀ ਐਸ ਐਫ ਵਿਚਾਲੇ ਆਹਮੋ ਸਾਹਮਣੇ ਗੋਲੀਬਾਰੀ ਤੋਂ ਬਾਅਦ ਬੀ ਐਸ ਐਫ ਦੀ 191 ਬਟਾਲਿਅਨ ਖੇਮਕਰਨ ਵਲੋ ਪਕਿਸਤਾਨੀ ਤਸਕਰਾਂ ਦੇ ਮਨਸੂਬਿਆਂ ਤੇ ਪਾਣੀ ਫੇਰਦੇ ਹੋਏ ਸਰਹੱਦ ਤੋਂ 50 ਕਰੋੜ ਕੀਮਤ ਦੀ 10 ਕਿਲੋ ਹੈਰੋਇਨ ਅਤੇ 2 ਏ ਕੇ 47 ਦੇ ਮੈਗਜੀਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬਧ ਵਿਚ ਖੇਮਕਰਨ ਹੈਡਕਵਾਟਰ ਵਿਖੈ ਜਾਣਕਾਰੀ ਦਿੰਦੇ ਹੋਏ ਬੀ ਐਸ ਐਫ ਦੇ ਆਈ ਜੀ ਪੰਜਾਬ ਅਨਿਲ ਪਾਲੀਵਾਲ ਨੇ ਦੱਸਿਆ ਕਿ ਬੀਤੀ ਰਾਤ ਕਰੀਬ 2:30 ਵਜੇ ਸਰਹੱਦੀ ਚੋਂਕੀ ਮੁਠਿਆਂਵਾਲਾ ਦੇ ਪਿੱਲਰ ਨੰ 174/15 ਨੇੜੇ ਦੋ ਪਕਿਸਤਾਨੀ ਤੱਸਕਰ ਭਾਰਤੀ ਸਰਹੱਦ ਵੱਲ ਆਉਂਦੇ ਦਿਖਾਈ ਦਿੱਤੇ ।ਪਕਿਸਤਾਨੀ ਤੱਸਕਰ ਇਸ ਇਲਾਕੇ ਅੰਦਰ ਤਸਕਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ ਜਿਸ ਦੇ ਚੱਲਦਿਆ ਸਾਡੇ ਜਵਾਨਾਂ ਵਲੋ ਇਸ ਇਲਾਕੇ ਅੰਦਰ ਪੂਰੀ ਤਰਾਂ ਨਾਲ ਚੋਕਸੀ ਬਣਾਈ ਹੋਈ ਸੀ ।ਇਸ ਦੋਰਾਣ ਜਦੋ ਪਕਿਸਤਾਨੀ ਤੱਸਕਰ ਭਾਰਤੀ ਸਰਹੱਦ ਵਿਚ ਦਾਖਲ ਹੋਏ ਤਾਂ ਸਾਡੇ ਜਵਾਨਾ ਨੇ ਉਹਨਾਂ ਨੂੰ ਲਲਕਾਰਿਆ ਜਿਸ ਤੇ ਉਹਨਾਂ ਸਾਡੇ ਜਵਾਨਾਂ ਉੱਪਰ ਫਾਈਰਿੰਗ ਕਰ ਦਿੱਤੀ ਜਵਾਬ ਵਿਚ ਸਾਡੇ ਜਵਾਨਾ ਵਲੋ ਵੀ 31 ਰਾਉਂਡ ਫਾਇਰ ਕੀਤੇ ਗਏ।ਜਿਸ ਤੇ ਪਕਿਸਤਾਨੀ ਤਸਕਰ ਹਨੇਰੇ ਅਤੇ ਖੜੀ ਹੋਈ ਫਸਲ ਦਾ ਫਾਇਦਾ ਚੁੱਕਦੇ ਹੋਏ ਪਕਿਸਤਾਨ ਵੱਲ ਵਾਪਿਸ ਭੱਜ ਗਏ।ਬਾਅਦ ਵਿਚ ਜਦੋ ਨਇਸ ਇਲਕੇ ਦੀ ਛਾਣਬੀਨ ਕੀਤੀ ਗਈ ਤਾਂ 10 ਪੈਕੇਟ ਹੈਰੋਇਨ ਜਿਸ ਦੀ ਕੀਮਤ ਅਮਤਰਰਾਸ਼ਟਰੀ ਬਜਾਰ ਵਿਚ 50 ਕਰੋੜ ਦੇ ਕਰੀਬ ਦੱਸੀ ਜਾਂਦੀ ਹੈ ਤੋਂ ਇਲਾਵਾ 2 ਏਕੇ 47 ਦੇ ਮੈਗਜੀਨ ਬਰਾਮਦ ਹੋਏ ਹਨ।ਇਸ ਮੋਕੇ ਡੀ ਆਈ ਜੀ ਫਿਰੋਜਪੁਰ ਆਰ ਕੇ ਥਾਪਾ,ਆਰ ਐਸ ਕਟਾਰੀਆ ਡੀ ਆਈ ਜੀ (ਜੀ) ਜਲਧੰਰ, ਕਮਾਡੈਂਟ ਡਾ ਵਾਈ ਪੀ ਸਿੰਘ, ਸੈਕਿੰਂਡ ਇਨ ਕਮਾਂਡ ਸੀ ਐਸ ਤੋਮਰ, ਐਸ ਐਨ ਦੁਬੈ ਡੀਸੀਜੀ, ਅਰਜੂਡੈਂਟ ਕੁਲਦੀਪ ਸਿੰਘ, ਕਵਾਟਰ ਮਾਸਟਰ ਆਰ ਐਸ ਰਾਵਤ, ਐਸ. ਐਮ ਅਸ਼ੀਸ ਸੂਦ, ਹਰੀ ਰਾਮ ਡੀ.ਸੀ, ਇੰਸ ਅਰੁਣ ਕੁਮਾਰ ਸਿੰਘ ਆਦਿ ਤੋਂ ਇਲਾਵਾ ਹੋਰ ਜਵਾਨ ਤੇ ਅਧਿਕਾਰੀ ਮੋਜੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …