ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਅੰਮ੍ਰਿਤਸਰ ਵਿਖੇ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋ ਕਰਵਾਏ ਗਏ 17ਵੇ: ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਖੇਡ ਟੂਰਨਾਮੈਂਟ ਤਹਿਤ ਖੋ-ਖੋ ਖੇਡ ਟੂਰਨਾਮੈਂਟ ਦਾ ਸਮਾਪਤੀ ਸਮਾਰੋਹ ਆਯੋਜਿਤ ਕੀਤਾ ਗਿਆ।ਇਸ ਸਮਾਰੋਹ ਵਿਚ ਸਕੂਲ ਦੇ ਮੈਂਬਰ ਇੰਚਾਰਜ ਸ. ਸੰਤੋਖ ਸਿੰਘ ਜੀ ਸੇਠੀ, ਸ. ਜਸਵਿੰਦਰ ਸਿੰਘ ਜੀ ਐਡਵੋਕੇਟ, ਸ. ਕੁਲਜੀਤ ਸਿੰਘ ਜੀ ਸਾਹਨੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਤੋ ਇਲਾਵਾ ਮੈਚਾਂ ਦੇ ਸੰਚਾਲਨ ਦੇ ਨਿਰੀਖਣ ਦਾ ਫਰਜ਼ ਨਿਭਾਉਣ ਵਾਲੇ ਬ੍ਰਾਂਚ ਕਸੇਲ ਦੇ ਪ੍ਰਿੰਸੀਪਲ ਸ੍ਰੀਮਤੀ ਹਰਮੀਤ ਕੌਰ ਅਤੇ ਬ੍ਰਾਂਚ ਸੁਰਸਿੰਘ ਦੇ ਪ੍ਰਿੰਸੀਪਲ ਸ੍ਰੀਮਤੀ ਮਾਲਤੀ ਅਤੇ ਹੋਰ ਪਤਵੰਤੇ ਵੀ ਹਾਜਰ ਸਨ।ਇਸ ਖੇਡ ਟੂਰਨਾਮੈਂਟ ਵਿਚ ਅੰਡਰ 14 ਵਿਚ 6, ਅੰਡਰ 17 ਵਿਚ 7 ਅਤੇ ਅੰਡਰ 19 ਵਿਚ 5 ਟੀਮਾਂ ਨੇ ਭਾਗ ਲਿਆ। ਅੰਡਰ 14 ਵਿਚ ਪਹਿਲਾ ਸਥਾਨ ਬ੍ਰਾਂਚ ਅਸਲ ਉਤਾਰ ਦੂਸਰਾ ਬੁਰਜ ਮਰਹਾਨਾ ਅਤੇ ਤੀਸਰਾ ਸਥਾਨ ਜੀ.ਟੀ. ਰੋਡ ਸਕੂਲ ਨੇ ਪ੍ਰਾਪਤ ਕੀਤਾ। ਅੰਡਰ 17 ਵਿਚ ਪਹਿਲਾ ਸਥਾਨ ਬ੍ਰਾਂਚ ਗੋਲਡਨ ਐਵੀਨਿਊ ਨੇ ਦੂਸਰਾ ਸਥਾਨ ਬੁਰਜ ਮਰਹਾਨਾ ਸਕੂਲ ਨੇ ਅਤੇ ਤੀਸਰਾ ਸਥਾਨ ਬ੍ਰਾਂਚ ਝਬਾਲ ਨੇ ਪ੍ਰਾਪਤ ਕੀਤਾ।ਅੰਡਰ 19 ਵਿੱਚ ਪਹਿਲਾ ਸਥਾਨ ਤਰਨ ਤਾਰਨ ਸਕੂਲ ਦੂਸਰਾ ਸਥਾਨ ਬ੍ਰਾਂਚ ਪੰਡੋਰੀ ਖਜੂਰ ਅਤੇ ਤੀਸਰਾ ਸਥਾਨ ਜੀ. ਟੀ. ਰੋਡ ਸਕੂਲ ਨੇ ਪ੍ਰਾਪਤ ਕੀਤਾ।ਸਮਾਗਮ ਦੇ ਵਿਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਰਾਜਸਥਾਨੀ ਨਾਚ ਅਤੇ ਭੰਗੜਾ ਪੇਸ਼ ਕੀਤੇ ਗਏ।
ਸਕੂਲ ਦੀ ਮੈਂਨੇਜਮੈਂਟ ਅਤੇ ਪ੍ਰਿੰਸੀਪਲ ਸਾਹਿਬਾ ਵੱਲੋ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਗਏ। ਅੰਡਰ 14 ਵਿਚ ਅਸਲ ਉਤਾਰ ਸਕੂਲ ਦੀ ਅਵਨੀਤ ਕੌਰ, ਅੰਡਰ 17 ਵਿਚ ਗੋਲਡਨ ਅੇੈਵੀਨਿਊ ਸਕੂਲ ਦੀ ਏਕਤਾਪ੍ਰੀਤ ਕੌਰ, ਅੰਡਰ 19 ਵਿਚ ਤਰਨ ਤਾਰਨ ਸਕੂਲ ਦੀ ਰਮਨਦੀਪ ਕੌਰ ਨੂੰ ਉਤਮ ਖਿਡਾਰੀ ਐਲਾਨਿਆ ਗਿਆ।ਇਸ ਤੋ ਇਲਾਵਾ ਜੇਤੂ ਟੀਮਾਂ ਦੇ ਕੋਚ ਸਾਹਿਬਾਨ ਨੂੰ ਵੀ ਸਨਮਾਨਿਤ ਕੀਤਾ ਗਿਆ। ਸਕੂਲ ਦੇ ਮੈਂਬਰ ਇੰਚਾਰਜ ਸ. ਸੰਤੋਖ ਸਿੰਘ ਜੀ ਸੇਠੀ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ‘ਇਕ ਤੰਦਰੁਸਤ ਸਰੀਰ ਵਿਚ ਤੰਦਰੁਸਤ ਦਿਮਾਗ ਨਿਵਾਸ ਕਰਦਾ ਹੈ’ ਕਥਨ ਤੇ ਜੋਰ ਦਿੰਦਿਆਂ ਬੱਚੇ ਦੇ ਸਰਵਪੱਖੀ ਵਿਕਾਸ ਲਈ ਵਿਦਿਆ ਦੇ ਨਾਲ ਖੇਡਾਂ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਵਿਦਿਆਰਥੀਆਂ ਨੂੰ ਖੇਡਾਂ ਵਿਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਉਨਾਂ ਕਿਹਾ ਕਿ ਜਿਹੜੇ ਖਿਡਾਰੀ ਇਸ ਵਾਰ ਜਿੱਤ ਨਹੀ ਸਕੇ ਉਹਨਾਂ ਨੂੰ ਹੌਸਲਾ ਨਹੀ ਹਾਰਨਾ ਚਾਹੀਦਾ ਤੇ ਸਵੈ ਪੜਚੋਲ ਕਰਕੇ ਆਪਣੀਆਂ ਕਮੀਆਂ ਨੂੰ ਦੂਰ ਕਰਨਾ ਚਾਹੀਦਾ ਹੈ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media