ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸਕੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿੱਚ 4 ਨਵੰਬਰ ਦਿਨ ਬੁੱਧਵਾਰ ਨੂੰ 17ਵਾਂ ਸੀ. ਕੇ. ਡੀ ਸਪੋਰਟਸ ਟੂਰਨਾਮੈਂਟ ਦੀ ਸਮਾਪਤੀ ਕੀਤੀ ਗਈ।ਸਕੂਲ ਵਿੱਚ ਸਕੇਟਿੰਗ, ਕਬੱਡੀ ਅਤੇ ਵਾਲੀਬਾਲ ਦੇ ਮੈਚ ਕਰਾਏ ਗਏ।ਇਸ ਅਵਸਰ ਤੇ ਸ. ਨਿਰਮਲ ਸਿੰਘ, ਰੈਸੀਡੈਂਟ ਪ੍ਰੈਸੀਡੈਂਟ ਸੀ. ਕੇ. ਡੀ. ਸੀ. ਐਸ, ਸ. ਅਜੀਤ ਸਿੰਘ ਬਸਰਾ ਤੇ ਸ. ਪ੍ਰਿਤਪਾਲ ਸਿੰਘ ਸੇਠੀ ਮੈਂਬਰ ਸਪੋਰਟਸ ਕਮੇਟੀ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਸਨ।ਇਸ ਸਮਾਰੋਹ ਵਿੱਚ ਇੰਜ. ਜਸਪਾਲ ਸਿੰਘ, ਮੈਂਬਰ ਇੰਚਾਰਜ ਸਕੂਲ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਦਪਿੰਦਰ ਕੋਰ ਮੋਜੂਦ ਸਨ।ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਦਪਿੰਦਰ ਕੋਰ ਨੇ ਮਹਿਮਾਨਾਂ ਦਾ ਸਵਾਗਤ ਤੇ ਧੰਨਵਾਦ ਕੀਤਾ।ਇੰਜ. ਜਸਪਾਲ ਸਿੰਘ ਅਤੇ ਪ੍ਰਿੰਸੀਪਲ ਸ੍ਰੀਮਤੀ ਦਪਿੰਦਰ ਕੋਰ ਦੁਆਰਾ ਇਸ ਸਮਾਰੋਹ ‘ਤੇ ਜੇਤੂ ਬੱਚਿਆਂ ਨੂੰ ਪੁਰਸਕਾਰ ਦਿੱਤੇ ਗਏ।ਸਕੇਟਿੰਗ, ਕਬੱਡੀ ਅਤੇ ਵਾਲੀਬਾਲ ਦੇ ਮੈਚਾਂ ਦਾ ਨਤੀਜਾ ਇਸ ਪ੍ਰਕਾਰ ਰਿਹਾ ਸਕੇਟਿੰਗ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸਕੈ ਪਬਲਿਕ ਸਕੂਲ, ਮਜੀਠਾ ਰੋਡ ਬਾਈਪਾਸ ਦੇ ਲੜਕੇ ਅਤੇ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਵਾਲੀਬਾਲ ਵਿੱਚ ਅੰਡਰ 14, 17 ਅਤੇ 19 ਮੈਚ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ ਸਕੈ ਪਬਲਿਕ ਸਕੂਲ, ਮਜੀਠਾ ਰੋਡ ਬਾਈਪਾਸ ਦੀ ਟੀਮ ਨੇ ਜਿੱਤ ਦਾ ਝੰਡਾ ਲਹਿਰਾਇਆ।ਕਬੱਡੀ ਵਿੱਚ ਅੰਡਰ 14, 17 ਮੈਚ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ ਸਕੈ ਪਬਲਿਕ ਸਕੂਲ, ਪੱਟੀ ਦੀ ਟੀਮ ਨੇ ਜਿੱਤ ਹਾਸਲ ਕੀਤੀ ਅਤੇ ਅੰਡਰ 19 ਮੈਚ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ ਸਕੈ ਪਬਲਿਕ ਸਕੂਲ, ਸੁਰ ਸਿੰਘ ਦੀ ਟੀਮ ਨੇ ਜਿੱਤ ਹਾਸਲ ਕੀਤੀ।ਸਕੂਲ ਦੇ ਮੈਂਬਰ ਇੰਚਾਰਜ ਇੰਜ. ਜਸਪਾਲ ਸਿੰਘ ਜੀ ਨੇ ਆਪਣੇ ਭਾਸ਼ਣ ਵਿੱਚ ਬੱਚਿਆ ਨੂੰ ਵੱਧ ਚੜ ਕੇ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।ਪ੍ਰਿੰਸੀਪਲ ਦਪਿੰਦਰ ਕੋਰ ਜੀ ਨੇ ਆਪਣੇ ਵਿਚਾਰਾ ਦੁਆਰਾ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਦਿਲਚਸਪੀ ਲੈਣ ਬਾਰੇ ਵਿਦਿਆਰਥੀਆਂ ਨੂੰ ਪ੍ਰੇਰਿਆ।ਪ੍ਰਿੰਸੀਪਲ ਜੀ ਵਲੋ ਆਏ ਹੋਏ ਸਾਰੇ ਮਹਿਮਾਨਾਂ ਦਾ ਤਹਿ ਦਿਲੋ ਜੀ ਆਇਆ ਨੂੰ ਕਿਹਾ ਤੇ ਧੰਨਵਾਦ ਕੀਤਾ ਗਿਆ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media