ਪੰਜਾਬ ਵਿੱਚ ਸ਼ਾਂਤੀ ਬਹਾਲੀ ਵਾਸਤੇ ਪੰਜਾਬ ਪੁਲਸ ਵਚਨਬੰਦ- ਐਸ.ਐਚ.ਓ ਅਰੁਣ ਸ਼ਰਮਾ
ਛੇਹਰਟਾ, 7 ਨਵੰਬਰ (ਸੁਖਬੀਰ ਖੁਰਮਨੀਆ) – ਸਰਬਤ ਖਾਲਸਾ ਤੇ ਦੀਵਾਲੀ ਦੇ ਮੱਦੇਨਜਰ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜਿਲ੍ਹਾ ਪੁਲਿਸ ਵੱਲੋਂ ਜਿਥੇ ਸੁੱਰਖਿਆ ਪ੍ਰਬੰਧਾਂ ਨੂੰ ਲੈ ਕੇ ਆਪਣੀਆ ਤਿਆਰੀਆ ਸ਼ੁਰੂ ਕਰ ਦਿੱਤੀਆਂ ਹਨ, ਉੱਥੇ ਥਾਣਾ ਛੇਹਰਟਾ ਦੇ ਥਾਣਾ ਮੁੱਖੀ ਅਰੁਣ ਸ਼ਰਮਾ ਤੇ ਥਾਣਾ ਕੰਟੋਨਮੈਂਟ ਦੇ ਥਾਣਾ ਮੁੱਖੀ ਸੁਖਜਿੰਦਰ ਸਿੰਘ ਨੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਦੇ ਨਾਪਾਕ ਇਰਾਦੇ ਨੂੰ ਅਸਫਲ ਬਣਾਉਣ ਲਈ ਆਪਣੇ ਚੋਂਕੀ ਇੰਚਾਰਜਾਂ, ਏ.ਐਸ.ਆਈ ਤੇ ਹੋਰ ਦਲ ਬੱਲ ਸਮੇਤ ਛੇਹਰਟਾ ਚੋਂਕ, ਵਡਾਲੀ, ਆਜਾਦ ਰੋਡ, ਸੁਭਾਸ਼ ਰੋਡ, ਨਰਾਇਣਗੜ, ਪੁਤਲੀਘਰ, ਗਵਾਲਮੰਡੀ, ਕਬੀਰ ਪਾਰਕ ਆਦਿ ਇਲਾਕਿਆਂ ਵਿੱਚ ਫਲੈਗ ਮਾਰਚ ਕੱਢਿਆ।ਇਸ ਮੋਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁੱਖੀ ਅਰੁਣ ਸ਼ਰਮਾ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਮੁਸ਼ਤੈਦੀ ਨਾਲ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਮਾਹੋਲ ਖਰਾਬ ਨਾ ਹੋਵੇ ਇਸ ਲਈ ਉਨ੍ਹਾ ਦੀਆ ਟੀਮਾਂ ਵਲੋਂ ਹਰ ਆਉਣ ਜਾਣ ਵਾਲੇ ਤੇ ਨਿਗਾਹ ਰੱਖੀ ਜਾ ਰਹੀ ਹੈ ਤੇ ਸ਼ਹਿਰੋਂ ਬਾਹਰ ਆਉਣ ਤੇ ਜਾਣ ਵਾਲੇ ਵਾਹਨਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਉਹ ਇਲਾਕੇ ਦੀ ਸੁੱਰਖਿਆਂ ਵਿਚ ਕੋਈ ਢਿੱਲ ਨਹੀ ਵਰਤਣਗੇ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼ਾਂਤੀ ਬਹਾਲੀ ਵਾਸਤੇ ਵਚਨਬੱਧ ਹਨ। ਇਸ ਮੋਕੇ ਚੋਂਕੀ ਇੰਚਾਰਜ ਘੰਣੂਪੁਰ ਭੁਪਿੰਦਰ ਸਿੰਘ, ਚੋਂਕੀ ਇੰਚਾਰਜ ਟਾਊਨ ਸਲਵਿੰਦਰ ਸਿੰਘ, ਚੋਂਕੀ ਇੰਚਾਰਜ ਘੰਣੂਪੁਰ ਭੁਪਿੰਦਰ ਸਿੰਘ, ਚੋਂਕੀ ਇੰਚਾਰਜ ਟਾਊਨ ਸਲਵਿੰਦਰ ਸਿੰਘ, ਚੋਂਕੀ ਇੰਚਾਰਜ ਰਾਣੀ ਕਾ ਬਾਗ ਰਜਿੰਦਰ ਸਿੰਘ, ਚੋਂਕੀ ਇੰਚਾਰਜ ਕੋਟ ਖਾਲਸਾ ਸਤਨਾਮ ਸਿੰਘ, ਮੂਨਸ਼ੀ ਤਰਸੇਮ ਕੁਮਾਰ, ਬਿਕਰਮ ਸਿੰਘ, ਬਲਬੀਰ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media
