
ਬਠਿੰਡਾ, 8 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜ਼ਿਤ ਕੀਤਾ ਗਿਆ, ਜੋ ਆਪਣੇ ਆਪ ਵਿਚ ਬੇਮਸ਼ਾਲ ਅਤੇ ਅਮਿਟ ਛਾਪਾਂ ਛੱਡਦਿਆਂ ਸਪੰਨ ਹੋਇਆ। ਮੁੱਖ ਮਹਿਮਾਨ ਸਰੂਪ ਚੰਦ ਸਿੰਗਲਾ ਚੀਫ ਪਾਰਲੀਮੈਟਰੀ ਸੈਕਟਰੀ ਪੰਜਾਬ , ਡਾ ਦਵਿੰਦਰ ਸਿੰਘ ਰਜਿਸਟਰਾਰ ਯੂਨੀਵਰਸਿਟੀ ਪਟਿਆਲਾ ਨੇ ਸ਼ਿਰਕਤ ਕੀਤੀ।ਗੈਸਟ ਆਫ਼ ਆਨਰ ਦੀ ਭੂਮਿਕਾ ਧਰਮਪਾਲ ਗਰਗ ਡਿਪਟੀ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਨਿਭਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਅਤੇ ਗਨੇਸ਼ ਵੰਦਨਾ ਦੁਆਰਾ ਕੀਤੀ ਗਈ। ਨਰਸਰੀ ਦੇ ਛੋਟੇ ਛੋਟੇ ਬੱਚਿਆਂ ਦੁਆਰਾ ਦੇਸ਼ ਦੀ ਸੰਸਕ੍ਰਿਤੀ ਦੇ ਅਲਗ ਅਲਗ ਰੰਗ ਬਿਖੇਰੇ। ਨਾਟਕ ‘ਭਰੂਣ ਹੱਤਿਆ ਪਾਪ ਹੈ’ ਨੇ ਦਰਸ਼ਕਾਂ ਦੇ ਮਨਾਂ ਤੇ ਗਹਿਰਾ ਅੋਸਰ ਕੀਤਾ ਅਤੇ ਸੰਦੇਸ਼ ਵੀ ਦਿੱਤਾ ਕਿ ਜੇ ਲੜਕੀਆਂ ਨੂੰ ਮਾਰੋਗੇ ਤਾਂ ਨੂੰਹਾਂ ਕਿੱਥੋ ਲਿਆਉਗੇ। ‘ਪ੍ਰੇਮ ਸੇ ਹਮਕੋ ਜੀਨੋ ਦੋ’ ਸਾਂਗ ਡਾਂਸ ਰਾਹਂੀ ਜਾਨਵਰਾਂ ਨੂੰ ਬਚਾਉਣ ਦਾ ਸੰਦੇਸ਼ ਦਿੱਤਾ। ਪ੍ਰਿੰਸੀਪਲ ਸ੍ਰੀਮਤੀ ਡੋਗਰਾ ਨੇ ਸਕੂਲ ਦੀ ਸਾਲਾਨਾ ਵਿਦਿਅਕ ਅਤੇ ਕਲਚਰਲ ਗਤੀਵਿਧੀਆਂ ਦੀ ਰਿਪੋਰਟ ਪੜੀ, ਕਠਪਤਲੀ ਨਾਚ ਨੇ ਰਾਜਸਥਾਨੀ ਕਲਾ ਦੇ ਰੰਗ ਬਿਖੇਰੇ।ਇਸ ਤੋਂ ਇਲਾਵਾ ਵੈਸਟਰਨ ਡਾਂਸ ਅਤੇ ਕਲਾਸੀਕਲ ਡਾਂਸ ਨੇ ਭੀ ਧੂਮ ਮਚਾਈ। ਨਾਚਦਾ ਪੰਜਾਬ ਵਿੱਚ ਦਰਸਕਾਂ ਅਤੇ ਮਾਪਿਆਂ ਨੂੰ ਵੀ ਨੱਚਣ ‘ਤੇ ਮਜ਼ਬੂਰ ਕਰ ਦਿੱਤਾ।ਸਕੂਲ ਦੀ ਵਿਦਿਅਕ ਗਤੀਵਿਧੀਆਂ ਵਿਚ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਦੁਆਰਾ ਇਨਾਮ ਵੰਡੇ ਗਏ। ਮੁੱਖ ਮਹਿਮਾਨ ਦਵਿੰਦਰ ਸਿੰਘ ਸਿੱਧੂ ਨੇ ਸਕੂਲ ਦੀ ਮੈਨੇਜਿੰਗ ਕਮੇਟੀ ,ਪ੍ਰਿੰਸੀਪਲ ਅਤੇ ਸਟਾਫ਼ ਨੂੰ ਇਸ ਇਲਾਕੇ ਵਿਚ ਸ਼ਾਨਦਾਰ ਉੱਪਲਬਧੀਟਾਂ ਹਾਸ਼ਲ ਕਰਨ ਲਈ ਵਧਾਈ ਵੀ ਦਿੱਤੀ ਅੰਤ ਵਿਚ ਸਕੂਲ ਦੀ ਫਾਊਡਰ ਪ੍ਰਿੰਸੀਪਲ ਮੈਡਮ ਪੁਸਪਾ ਅਰੋੜਾ ਨੂੰ ਸ਼ਰਧਾਜ਼ਲੀ ਭੇਂਅ ਕੀਤੀ ਗਈ। ਸਮਾਗਮ ਦੀ ਅਰੰਭਤਾ ਸ਼ਮਾਂ ਰੋਸ਼ਨ ਕਰ ਕੇ ਕੀਤੀ ਗਈ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ: ਐਮ ਐਲ ਅਰੋੜਾ ਨੇ ਮੁੱਖ ਮਹਿਮਾਨਾਂ ਦਾ ਸੁਆਗਤ ਅਤੇ ਧੰਨਵਾਦ ਕੀਤਾ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media