
ਜੰਡਿਆਲਾ ਗੁਰੂ, 8 ਨਵੰਬਰ (ਹਰਿੰਦਰ ਪਾਲ ਸਿੰਘ)- ਨੇੜਲੇ ਪਿੰਡ ਪਿੰਡ ਮੱਲੀਆਂ ਵਿਖੇ ਦਲਿਤ ਵਰਗ ਨਾਲ ਸਬੰਧਤ ਕਾਗਰਸੀਆਂ ਦੀ ਇੱਕ ਮੀਟਿੰਗ ਜਨਰਲ ਸਕੱਤਰ ਸ਼ੰਮੀ ਸਿੰਘ ਦੇ ਨਿਵਾਸ ਅਸਥਾਨ ਵਿਖੇ ਹੋਈ।ਮੀਟਿੰਗ ਵਿੱਚ ਡਾ: ਰਾਜਕੁਮਾਰ ਵੇਰਕਾ ਵਲੋਂ ਦਲਿਤ ਵਰਗ ਨਾਲ ਸਬੰਧਤ ਮੁਸ਼ਕਿਲਾਂ ਤੋਂ ਰਾਸ਼ਟਰਪਤੀ ਨੂੰ ਜਾਣੂ ਕਰਵਾਉਣ ਤੇ ਰਾਜਕੁਮਾਰ ਵੇਰਕਾ ਦਾ ਧੰਨਵਾਦ ਕਰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਪਹਿਲਵਾਨ, ਸਤਪਾਲ ਸਿੰਘ, ਇੰਦਰਜੀਤ ਸਿੰਘ,, ਗੁਰਵੇਲ ਸਿੰਘ, ਬਲਵਿੰਦਰ ਸਿੰਘ, ਕਸ਼ਮੀਰ ਸਿੰਘ ਬਾਲੀਆ, ਜਤਿੰਦਰ ਸਿੰਘ ਲਾਖਣ, ਸਰਬਜੀਤ ਸਿੰਘ, ਗੁਰਕ੍ਰਿਪਾਲ ਸਿੰਘ ਆਦਿ ਹਾਜਿਰ ਸਨ।
Punjab Post Daily Online Newspaper & Print Media