
ਜੰਡਿਆਲਾ ਗੁਰੂ, 8 ਨਵੰਬਰ (ਹਰਿੰਦਰ ਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਜੰਡਿਆਲਾ ਗੁਰੂ ਵਿੱਚ 19ਵੀ ਸਲਾਨਾ ਐਥਲੈਟਿਕਸ ਮੀਟ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੋਰ ਤੇ ਮੁੱਖ ਮਹਿਮਾਨ ਡੀ ਆਈ ਜੀ ਬਾਰਡਰ ਰੇਂਜ ਡਾ. ਕੁੰਵਰ ਵਿਜੇਪ੍ਰਤਾਪ ਸਿੰਘ ਪਹੁੰਚੇ । ਇਸ ਮੌਕੇ ਤੇ ਵਿਦਿਆਰਥੀਆਂ ਨੇ ਸ਼ਾਨਦਾਰ ਪਰੇਡ ਦਾ ਪ੍ਰਦਰਸ਼ਨ ਕੀਤਾ, ਡੀ ਆਈ ਜੀ ਨੇ ਉਹਨਾਂ ਨੂੰ ਸਲਾਮੀ ਦਿੱਤੀ ਤੇ ਹਵਾ ਵਿੱਚ ਰੰਗ ਬਿਰੰਗੇ ਗੁਬਾਰੇ ਛੱਡ ਕੇ ਖੇਡ ਮੇਲੇ ਦਾ ਉਦਘਾਟਨ ਕੀਤਾ।ਇਸ ਵਿੱਚ ਪੰਜ ਹਾਉਸ ਡੇਜੀ, ਪੈਨਜੀ, ਲੋਟਸ, ਰੋਜ ਤੇ ਲਿਲੀ ਹਾਉਸ ਦੇ ਬੱਚਿਆਂ ਨੇ ਵੱਖ-ਵੱਖ ਖੇਡ ਮੁਕਾਬਲਿਆ ਵਿੱਚ ਭਾਗ ਲਿਆ। ਜਿਸ ਵਿੱਚ 100 ਮੀ, 200ਮੀ, 400ਮੀ, ਰਲੇਅ, ਲੰਮੀ ਛਾਲ, ਸ਼ਾਟ ਪੁੱਟ, ਡਿਸਕਸ ਥਰੋ ਪੰਜਾਬ ਸਟਾਇਲ ਕੱਬਡੀ ਤੇ ਨੈਸ਼ਨਲ ਸਟਾਇਲ ਕੱਬਡੀ ਆਦਿ ਮੁਕਾਬਲੇ ਹੋਏ ਇਸ ਵਿੱਚ ਡੀ ਆਈ ਜੀ ਨੇ ਬੱਚਿਆਂ ਨੂੰ ਸਬੋਧਨ ਕਰਦਿਆ ਹੋਇਆ ਕਿਹਾ ਕਿ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵਿਸ਼ੇਸ਼ ਤੋਰ ਤੇ ਰੁਚੀ ਲੈਣ ਲਈ ਕਿਹਾ ਤੇ ਦੱਸਿਆ ਕਿ ਖੇਡਾ ਸਾਡੇ ਸਰੀਰਿਕ ਵਿਕਾਸ ਦੇ ਨਾਲਨਾਲ ਬੋਧਿਕ ਵਿਕਾਸ ਵੀ ਕਰਦੀਆਂ ਹਨ।ਉਹਨਾਂ ਨੇ ਵਿਦਿਆਰਥੀਆ ਨੂੰ ਸਾਇੰਸ ਤੇ ਗਣਿਤ ਵਿਸ਼ਿਆ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਤੇ ਬਾਅਦ ਵਿੱਚ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ ਇਸ ੳਪਰੰਤ ਸਕੂਲ ਦੇ ਮੈਨਜਿਗ ਡਾਇਰੈਕਟਰ ਸ. ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਮੈਡਮ ਅਮਰਪ੍ਰੀਤ ਕੌਰ ਤੇ ਪ੍ਰਿਸੀਪਲ ਮੈਡਮ ਅਮਨਪ੍ਰੀਤ ਕੌਰ ਥਿੰਦ ਚਵਿੰਡਾ ਦੇਵੀ ਨੇ ਡੀ ਆਈ ਜੀ ਡਾ. ਖਕਮਵਰ ਵਿਜੇਪ੍ਰਤਾਪ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਡੀ ਐਸ ਪੀ ਭਗਵੰਤ ਸਿੰਘ , ਐਡਵੋਕੇਟ ਜੇ ਐਸ ਵਿਰਕ, ਰਿਟਾਇਡ ਮੇਜਰ ਪਿਸ਼ੋਰਾ ਸਿੰਘ, ਕੰਵਲਜੀਤ ਸਿੰਘ ਧਾਰੜ, ਕੋਸਲਰ ਭੁਪਿੰਦਰ ਸਿੰਘ ਹੈਪੀ, ਦਵਿੰਦਰ ਸਿੰਘ ਜੋਸਨ, ਰਜਨੀਸ਼ ਜੈਨ ਅਤੇ ਹੋਰ ਮਹਿਮਾਨ ਹਾਜਿਰ ਸਨ।
Punjab Post Daily Online Newspaper & Print Media