ਬਠਿੰਡਾ, 9 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜ਼ਿਲ੍ਹਾ ਸਾਂਝ ਕੇਂਦਰ ਕਮੇਟੀ ਬਠਿੰਡਾ ਦੀ ਬੈਠਕ ਅੱਜ ਜ਼ਿਲ੍ਹਾ ਪੁਲਿਸ ਕਪਤਾਨ ਦਫ਼ਤਰ ਦੇ ਮੀਟਿੰਗ ਹਾਲ ਵਿਚ ਬੁਲਾਈ ਗਈ। ਇਸ ਬੈਠਕ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਰਾਜੇਸ਼ਵਰ ਸਿੰਘ ਸਿਧੂੱ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਅਮਨ, ਕਾਨੂੰਨ ਅਤੇ ਸ਼ਾਂਤੀ ਬਣਾਏ ਰੱਖਣ ਲਈ ਪੁਲਿਸ ਬਚਨਵੱਧ ਹੈ। ਇਸ ਬੈਠਕ ਦੌਰਾਨ ਜ਼ਿਲ੍ਹਾ ਸਾਂਝ ਕੇਂਦਰਾਂ ਦੇ ਨਵੀਨੀਂਕਰਨ ਸਬੰਧੀ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ ਮਹਿਲਾ ਥਾਣਾ ਬਠਿੰਡਾ ਅੰਦਰ ਘਰੈਲੂ ਝਗੜਿਆਂ ਦੇ ਕੇਸਾਂ ਵਿਚ ਕੌਂਸਲਿੰਗ ਸਬੰਧੀ ਕਮੇਟੀ ਮੈਂਬਰਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਚਰਚਾ ਕੀਤੀ ਗਈ। ੳਨ੍ਹਾਂ ਕਿਹਾ ਕਿ ਲੋਕ ਆਪਣੀਆਂ ਸੱਮਸਿਆਵਾਂ ਪੁਲਿਸ ਕੋਲ ਲੈ ਕੇ ਆੳਣ ਅਤੇ ਪੁਲਿਸ ਹਰ ਏਕ ਵਿਅਕਤੀ ਦੀ ਮਦਦ ਕਰਨ ਲਈ ਵਚਨਬੱਧ ਹੈ। ਇਸ ਬੈਠਕ ਵਿੱਚ ਐਸ ਪੀ ਨਾਨਕ ਸਿੰਘ, ਮੈਂਬਰ ਅਨਿਲ ਭੋਲਾ, ਪੀ.ਆਰ.ਟੀ.ਸੀ. ਟ੍ਰੈਫਿਕ ਮੈਨੇਜਰ ਜਸਵਿੰਦਰ ਸਿੰਘ ਚਾਹਲ, ਡਿਪਟੀ ਡਾਇਰੈਕਟਰ ਬਾਬਾ ਫ਼ਰੀਦ ਕਾਲਜ਼ ਹਰਪਾਲ ਸਿੰਘ, ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਗੁਰਜੰਟ ਸਿੰਘ, ਰੀਡਰ ਜਸਪਾਲ ਸ਼ਰਮਾ, ਰਾਜਬੀਰ ਸਿੰਘ, ਸਾਧੂ ਰਾਮ ਕੁਸਲਾ, ਮਨਜੀਤ ਇੰਦਰ ਸਿੰਘ ਵੀ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media