ਅੰਮ੍ਰਿਤਸਰ, 9 ਨਵੰਬਰ (ਗੁਰਚਰਨ ਸਿੰਘ, ਜਗਦੀਪ ਸਿੰਘ) – ਗੁਰੂ ਨਾਨਕ ਦੇਵ ਯੁਨੀਵਰਸਿਟੀ ਰਿਜ਼ਨਲ ਕੈਂਪਸ ਫੱੱਤੂ ਢੀਂਗਾ ਦਾ ਰਸਮੀ ਉਦਘਾਟਨ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਵੱਲੋਂ ਕੀਤਾ ਗਿਆ ਅਤੇ ਇਸ ਮੌਕੇ ਤੇ ਉਨ੍ਹਾਂ ਵੱੱਲੋਂ ਕੈਂਪਸ ਦੀ ਵੈੱਬ ਸਾਇਟ ਦਾ ਵੀ ਉਦਘਾਟਨ ਕੀਤਾ ਗਿਆ।
ਇਸ ਤੋਂ ਪਹਿਲਾ ਕੈਂਪਸ ਦੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਵੱੱਲੋਂ ਰਖਵਾਏ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾਂ ਵੱੱਲੋਂ ਸੰਗਤਾਂ ਨੂੰ ਆਨੰਦਮਈ ਕੀਰਤਨ ਸਰਵਣ ਕਰਾਇਆ ਗਿਆ।ਇਸ ਮੌਕੇ ਤੇ ਸੰਬੋਧਨ ਕਰਦਿਆਂ ਪ੍ਰੋ. ਬਰਾੜ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ 12 ਕਰੋੜ ਦੀ ਲਾਗਤ ਨਾਲ਼ ਇਸ ਕੈਂਪਸ ਦੀ ਸੁੰਦਰ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ ਹੈ ਤਾਂ ਜੋ ਇਸ ਖੇਤਰ ਵਿੱਚ ਉੱਚ ਸਿੱੱਖਿਆ ਦਾ ਪਸਾਰ ਕੀਤਾ ਜਾ ਸਕੇ।
ਇਸ ਮੌਕੇ ਉਨ੍ਹਾਂ ਪਿੰਡ ਫੱਤੂ ਢੀਂਗਾ ਦੀ ਪੰਚਾਇਤ ਦਾ ਕੈਂਪਸ ਲਈ ਜਮੀਨ ਦਾਨ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਉਹ ਕੈਂਪਸ ਲਈ 15 ਏਕੜ ਜਮੀਨ ਹੋਰ ਦਾਨ ਦਿੰਦੇ ਹਨ ਤਾਂ ਆਉਣ ਵਾਲੇ ਸਮੇਂ ਵਿੱੱਚ ਕੈਂਪਸ ਦਾ ਹੋਰ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਵਿੱੱਖ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕੈਂਪਸ ਵਿਖੇ ਚਲ ਰਹੇ ਹੋਰ ਕੋਰਸ ਵੀ ਇਸ ਕੈਂਪਸ ਵਿੱੱਚ ਸ਼ੁਰੂ ਕੀਤੇ ਜਾਣਗੇ। ਕੈਂਪਸ ਦੇ ਓ.ਐੱੱਸ.ਡੀ. ਡਾ. ਡੈਰਿਕ ਇੰਗਲਜ਼ ਵੱਲੋਂ ਪ੍ਰੋ. ਬਰਾੜ ਅਤੇ ਹੋਰਨਾਂ ਮਹਿਮਾਨਾਂ ਦਾ ਸਨਮਾਨ ਸਿਰੋਪਾਓ ਭੇਟ ਕਰਕੇ ਕੀਤਾ।
ਇਸ ਮੌਕੇ ਵਿਦਿਆਰਥੀਆਂ ਵੱੱਲੋਂ ਗੁਰੂ ਦਾ ਲੰਗਰ ਅਤੁਟ ਵਰਤਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਜੀ. ਐੱਸ. ਵਿਰਕ, ਓ.ਐੱੱਸ.ਡੀ. ਸਠਿਆਲਾ ਕੈਂਪਸ, ਇੰਜ. ਮੁਕੇਸ਼ ਕੁਮਾਰ ਸ਼ਰਮਾ ਐਕਸੀਅਨ ਜੀ.ਐੱੱਨ.ਡੀ.ਯੂ., ਇੰਜ. ਐੱੱਚ. ਐੱੱਸ. ਟੀਨਾ ਸਹਾਇਕ ਇੰਜੀਨੀਅਰ ਜੀ.ਐੱੱਨ.ਡੀ.ਯੂ., ਇੰਜ. ਸਿਮਰਪ੍ਰੀਤ ਸਿੰਘ ਜੂਨੀਅਰ ਇੰਜੀਨੀਅਰ, ਮਾਸਟਰ ਗੁਰਦੇਵ ਸਿੰਘ ਉਪ ਚੇਅਰ ਮੈਨ ਜਿਲਾ ਪਰਿਸਦ ਕਪੂਰਥਲਾ, ਪ੍ਰਿੰ. ਖੇਵਲ ਸਿੰਘ ਰੱੱਤੜਾ ਆਦਰਸ ਸਕੂਲ, ਉਚਾ ਬੇਟ, ਕਪੂਰਥਲਾ, ਸ. ਬਗੀਚਾ ਸਿੰਘ, ਸਰਪੰਚ ਪਿੰਡ ਫੱੱਤੂ ਢੀਂਗਾ ਆਦਿ ਨੇ ਸ਼ਮੂਲੀਅਤ ਕੀਤੀ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media