Thursday, March 19, 2026

ਸਰਕਾਰੀ ਕੰਨਿਆਂ ਸਕੂਲ ਵਿਖੇ ਸੁਰੱਖਿਅਤ ਦਿਵਾਲੀ ਮਨਾਉਣ ਵਾਸਤੇ ਕੀਤਾ ਪ੍ਰੇਰਿਤ

PPN1011201501

ਬਟਾਲਾ, 10 ਨਵੰਬਰ (ਨਰਿੰਦਰ ਸਿੰਘ ਬਰਨਾਲ)- ਸਿਖਿਆ ਵਿਭਾਗ ਪੰਜਾਬ ਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਅਮਰਦੀਪ ਸਿੰਘ ਸੈਣੀ ਦੀਆ ਸਮੇ ਸਮੇ ਤੇ ਪ੍ਰਾਪਤ ਹਦਾਇਤਾ ਦੀ ਪਾਲਣਾ ਹਿੱਤ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਵਿਖੇ ਵਿਦਿਆਰਥੀਆਂ ਨੂੰ ਪ੍ਰਦੂਸ਼ਨ ਮੁਕਤ ਤੇ ਸੁਰੱਖਿਅਤ ਦਿਵਾਲੀ ਮਨਾਉਣ ਵਾਸਤੇ ਪ੍ਰੇਰਤ ਕੀਤਾ ਗਿਆ। ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਵਾਲੀਆ ਤੇ ਸਮੁੱਚੇ ਸਟਾਫ ਵੱਲੋ ਕਰਵਾਏ ਪ੍ਰੋਗਰਾਮ ਵਿਚ ਸ੍ਰੀਮਤੀ ਵਾਲੀਆ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਦਿਵਾਲੀ ਵਾਲੀ ਸਾਨੂੰ ਖੁਸੀਆਂ ਤੇ ਖੇੜਿਆਂ ਨਾਲ ਮਨਾਉਣੀ ਚਾਹੀਦੀ ਹੈ।ਇਸ ਦਿਨ ਪਟਾਕੇ ਤੇ ਸ਼ੋਰ ਸਰਾਬੇ ਤੋ ਰਹਿਤ ਦਿਵਾਲੀ ਮਨਾਉਦਿਆਂ ਸਾਨੂੰ ਖੁਸੀਆਂ ਮਨਾਉਣੀਆਂ ਚਾਹੀਦੀਆਂ ਹਨ।ਪ੍ਰਦੂਸ਼ਨ ਨਾਲ ਹਸਪਤਾਲਾਂ ਵਿਚ ਸਾਹ ਤੇ ਦਿਲ ਦੇ ਰੋਗੀਆਂ ‘ਤੇ ਬੁਰਾ ਅਸਰ ਪੈਦਾ ਹੈ। ਇਸ ਤਰਾਂ ਕਰਨ ਨਾਲ ਵਾਤਾਵਰਨ ਵਧੀਆ ਤੇ ਸੂਧ ਹੋਵੇਗਾ।ਸੋ ਸਾਰੇ ਵਿਦਿਆਰਥੀਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਸੇਫ ਤੇ ਗਰੀਨ ਦਿਵਾਲੀ ਮਨਾਈਏ ਤੇ ਆਂਢ ਗੁਆਂਢ ਵਿਚ ਹੋਰਨਾਂ ਨੂੰ ਵੀ ਸੁਨੇਹਾ ਦੇਈਏ।ਇਸ ਸਮੇ ਹਾਜਰ ਸਕੂਲ ਮੈਬਰਾਂ ਵਿਚ ਹਰਪ੍ਰੀਤ ਸਿੰਘ, ਜੀਵਨ ਸਿੰਘ, ਚਰਨਜੀਤ ਸਿੰਘ, ਹਰੀ ਕ੍ਰਿਸ਼ਨ, ਹਰੀ ਉਮ, ਅਮਨਦੀਪ, ਸੁਖਵਿੰਦਰ ਸਿੰਘ, ਨਰਿੰਦਰ ਸਿੰਘ, ਕਮਲੇਸ ਕੌਰ, ਰਜਨੀ ਬਾਲਾ, ਅਰੁਨਾ ਸਰਮਾ, ਸਿਵਾਨੀ, ਰਾਜਦੀਪ ਕੌਰ ਸੁਮਨ ਬਾਲਾ ਤੇ ਅਸੋਕ ਕੁਮਾਰ,ਨਿਸ਼ਾ ਗੁਪਤਾ ਡੀ ਪੀ ਈ ਆਦਿ ਹਾਜਰਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply