Wednesday, July 15, 2026

ਦੀਵਾਲੀ ਦੀ ਵਧਾਈ

Diwali deep

ਸਬਰ ਸੁ ਸ਼ਾਂਤੀ ਦਾ ਜਗਾਓ ਦੀਵਾ,
ਕਰੇ ਜ਼ੋ ਹਰ ਪਾਸੇ ਸੱਚ ਦੀ ਰੁਸ਼ਨਾਈ।

ਮਸਾਂ ਹੀ ਆਉਂਦੇ ਦਿਨ ਖੁੱਸ਼ੀਆਂ ਦੇ,
ਮਿਲ ਸਾਰੇ ਦੇਵੋ ਇੱਕ ਦੂਜੇ ਨੂੰ ਵਧਾਈ।

ਖੁਸੀਂਆਂ ਆਈਆਂ ਘਰ ਸਭਨਾਂ ਦੇ,
ਲਕਸ਼ਮੀ ਮਾਂ ਦੀਵਾਲੀ ਦੇ ਰੂਪ ਵਿੱਚ ਆਈ।

ਬੱਚਿਆਂ ਦੇ ਹੱਥੀਂ ਫੁਲਝੜੀਆਂ, ਅਨਾਰਾਂ,
ਘਰ ਦੀ ਰੋਣਕ ਖੁੱਸ਼ੀਆਂ ਸੰਗ ਵਧਾਈ।

ਰੀਝ ਕਰੀਂ ਹਰੇਕ ਦੇ ਦਿਲ ਦੀ ਪੂਰੀ ,
ਰਹੇ ਨਾ ਜਾਏ ਕੋਈ ਜਿੰਦ ਤਰਸਾਈ।

ਚੁੱਪ ਵਰਗੇ ਚਿਹਰੇ ਕੁੱਝ ਮੁਰਝਾਏ ਪਏ ਨੇ ,
ਪਿਆ ਵਿਛੋੜਾ ਜਿਨ੍ਹਾਂ ਦਾ ਯੁਗਾਂ ਤਾਂਈ।

ਵਿਛੜੇ ਨੇ ਕੁੱਝ ਸੱਜਣ ਪਿਆਰੇ ਦਿਲ ਦੇ,
ਯਾਦ ਉਨਾਂ ਦੀ ਹੈ ਦਿਲਵਿੱਚ ਸਮਾਈ,

ਅਮਨ ਸੁਖ ਲਈ ਮਿਲਕੇ ਕਰੋ ਦਵਾਵਾਂ,
ਸਭ ਪਰਿਵਾਰਾਂ ਨੂੰ ਦੀਵਾਲੀ ਦੀ ਵਧਾਈ।

ਰੱਖੀਂ ਸਭ ਨੂੰ ਖੁਸ਼ਹਾਲ ਮੇਰੇ ਦਾਤਾ,
‘ਫ਼ਕੀਰਾ’ ਦਰ ਤੇਰੇ ‘ਤੇ ਅਲਖ ਜਗਾਈ।

Vinod Fakira

ਵਿਨੋਦ ਫ਼ਕੀਰਾ

 ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721-97326

Check Also

ਵਧਾਈ ਨਵੇਂ ਸਾਲ ਦੀ….

ਅੱਖਾਂ ਦਿਓ ਤਾਰਿਓ, ਰਾਜ ਦੁਲਾਰਿਓ। ਵਧਾਈ ਨਵੇਂ ਸਾਲ ਦੀ ਬੱਚਿਓ ਪਿਆਰਿਓ। ਕਦਮ ਮਿਲਾ ਕੇ ਨਾਲ …

Leave a Reply