ਸੰਦੌੜ, 12 ਨਵੰਬਰ (ਹਰਮਿੰਦਰ ਸਿੰਘ ਭੱਟ) – ਦੀਵਾਲੀ ਦੇ ਤਿਉਹਾਰ ਦੌਰਾਨ ਸਰਕਾਰ ਦੁਆਰਾ ਜਾਰੀ ਕੀਤੇ ਗਏ ਸਖ਼ਤ ਨਿਰਦੇਸ਼ਾਂ ਨੂੰ ਅਣਗੌਲਿਆ ਕਰਕੇ ਦੁਕਾਨਦਾਰਾਂ ਵੱਲੋਂ ਪਟਾਕੇ ਨੂੰ ਬਾਜ਼ਾਰਾਂ ਦੇ ਵਿਚਕਾਰ, ਬੱਸ ਅੱਡਿਆਂ ਅਤੇ ਸਰਵਜਨਕ ਤੇ ਚਹਿਲ ਪਹਿਲ ਵਾਲੀਆਂ ਥਾਵਾਂ ਤੇ ਸ਼ਰੇਆਮ ਵੇਚੇ ਗਏ, ਜੋ ਕਿ ਦੂਸਰੇ ਦਿਨ ਵੀ ਲਗਾਤਾਰ ਜਾਰੀ ਰਹੇ ।ਇਥੇ ਵਰਨਣਯੋਗ ਹੈ ਕਿ ਜਿਲ੍ਹਾ ਅਧਿਕਾਰੀਆਂ ਵੱਲੋਂ ਦੀਵਾਲੀ ਦੇ ਤਿਉਹਾਰ ਤੋਂ ਕਈ ਦਿਨਾਂ ਪਹਿਲਾਂ ਤੋਂ ਇਨ੍ਹਾਂ ਬਾਰੂਦ ਵਾਲੇ ਪਟਾਕਿਆਂ ਤੋਂ ਅਚਨਚੇਤ ਹੋਣ ਵਾਲੀਆਂ ਅਣਸੁਖਾਂਵੀਆਂ ਘਟਨਾਵਾਂ ਤੋਂ ਬਚਾਅ ਰੱਖਣ ਲਈ ਸਖ਼ਤੀ ਨਾਲ ਸਰਵਜਨਕ ਅਸਥਾਨਾਂ ਤੇ ਪਟਾਕਿਆਂ ਨੂੰ ਨਾ ਵੇਚਣ ਦੇ ਆਦੇਸ਼ ਜਾਰੀ ਕੀਤੇ ਗਏ ਸਨ ਅਤੇ ਇਨ੍ਹਾਂ ਪਟਾਕੇ ਤੇ ਆਤਿਸ਼ਬਾਜੀ ਵੇਚਣ ਲਈ ਸ਼ਹਿਰ ਤੋਂ ਬਾਹਰ ਸਥਾਨ ਵੀ ਨਿਰਧਾਰਿਤ ਕੀਤੇ ਗਏ ਸਨ।ਪਰ ਇਨ੍ਹਾਂ ਸਾਰੇ ਨਿਰਦੇਸ਼ਾਂ ਨੂੰ ਛਿੱਕੇ ਟੰਗਦੇ ਹੋਏ ਸਰਕਾਰੀ ਅਧਿਕਾਰੀਆਂ ਦੇ ਹੁਕਮਾਂ ਨੂੰ ਅਣਗੌਲਿਆ ਕਰਦਿਆਂ ਦੁਕਾਨਦਾਰਾਂ ਵੱਲੋਂ ਆਪਣੇ ਕੁੱਝ ਫਾਇਦੇ ਲਈ ਪਟਾਕਿਆਂ ਦੀ ਵਿੱਕਰੀ ਸ਼ਰੇਆਮ ਕੀਤੀ ਜਾਂਦੀ ਦੇਖੀ ਗਈ, ਲੇਕਿਨ ਕਿਸੇ ਵੀ ਸਰਕਾਰੀ ਅਧਿਕਾਰੀ ਦੁਆਰਾ ਇਨ੍ਹਾਂ ਅਣਗਹਿਲੀਆਂ ਨੂੰ ਰੋਕਣ ਲਈ ਕੋਈ ਵੀ ਉਚਿਤ ਕਾਰਵਾਈ ਨਹੀਂ ਕੀਤੀ ਗਈ ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media