Sunday, September 6, 2026

ਬਾਲ ਦਿਵਸ ਮੌਕੇ ਲੈਕਚਰਾਰ ਸਤਿੰਦਰ ਕੌਰ ਦੀਆਂ ਬਾਲ ਪੁਸਤਕਾਂ ਲੋਕ ਅਰਪਿਤ

PPN1411201508

ਬਟਾਲਾ, 14 ਨਵੰਬਰ (ਨਰਿੰਦਰ ਸਿੰਘ ਬਰਨਾਲ)- ਜਿਲ੍ਹਾ ਭਲਾਈ ਕੌਸਲ ਗੁਰਦਾਸਪੁਰ ਦੀ ਚੇਅਰਪਰਸਨ, ਡਾ ਭਾਵਨਾ ਸੋਬਤ ਤ੍ਰਿਖਾ ਪਤਨੀ ਸ੍ਰੀ ਅਭਿਨਵ ਤ੍ਰਿਖਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਬਾਲ ਭਲਾਈ ਕੌਸਲ ਦੇ ਸੈਕਟਰੀ ਸ੍ਰੀ ਰਮੇਸ ਮਹਾਜਨ, ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ, ਐਲਮੈਂਟਰੀ ਡੀ ਈ ੳ ਸ੍ਰੀ ਸਲਵਿੰਦਰ ਸਿੰਘ ਸਮਰਾ,ਜਿਲ੍ਹਾਂ ਗਾਈਡੈਂਸ ਕੌਸਲਰ ਪਰਮਿੰਦਰ ਸਿੰਘ ਸੈਣੀ,ਦੀ ਸਰਪ੍ਰਸਤੀ ਹੇਠ ਜਿਲ੍ਹਾਂ ਪੱਧਰ ਤੇ ਬਾਲ ਦਿਵਸ ਨਿਊ ਜਿਮਨੇਜੀਅਮ ਹਾਲ ਗੁਰਦਾਸਪੁਰ ਵਿਖੇ ਮਨਾਇਆ ਗਿਆ। ਜਿਸ ਵਿਚ ਜਿਲੇ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆ ਦੇ ਗੀਤ, ਗਰੁੱਖ ਡਾਂਸ, ਕਵਿਤਾ ਤੇ ਗਰੁਪ ਸੌਗ ਦੇ ਮੁਕਾਬਲੇ ਕਰਵਾਏ ਗਏ।ਇਸ ਮੌਕੇ ਡਾ ਭਾਵਨਾ ਸੋਬਤ ਤ੍ਰਿਖਾ ਵੱਲੋਂ ਲੈਕਚਰਾਰ ਸਤਿੰਦਰ ਕੌਰ ਸਰਕਾਰੀ ਸੀਨੀਅਰ ਸੰਕੈਡਰੀ ਧੁਪਸੜੀ ਸਕੂਲ ਦੀਆਂ ਪ੍ਰੇਰਨਾ ਤੇ ਸਿਖਿਆ ਦਾਇਕ ਕਹਾਣੀਆਂ ਦੀਆਂ ਦੋ ਪੁਸਤਕਾਂ ਸਿਆਣਾ ਕਾਂ ਤੇ ਸਬਰ ਦਾ ਫਲ ਮਿੱਠਾ ਹੁੰਦਾ ਹੈ, ਬੱਚਿਆਂ ਨੂੰ ਅਰਪਿਤ ਕੀਤੀਆਂ ਗਈਆਂ।ਇਸ ਮੌਕੇ ਲੈਕਚਰਾਰ ਸਤਿੰਦਰ ਕੌਰ ਨੇ ਕਿਹਾ ਕਿ ਉਹ ਇਕ ਸੈਟ ਜਿਲੇ ਦੇ ਸਾਰੇ ਪ੍ਰਾਇਮਰੀ ਸਕੂਲਾਂ ਨੂੰ ਮੁਫਤ ਦੇਣਗੇ।ਚੇਅਰਪਰਸਨ ਸ੍ਰੀ ਡਾ ਭਾਂਵਨਾ ਵੱਲੋ ਲੈਚਕਰਾਰ ਸਤਿੰਦਰ ਕੌਰ ਦੇ ਇਸ ਕਾਰਜ ਦੀ ਸਲਾਘਾ ਕੀਤੀ ਗਈ। ਇਸ ਮੌਕੇ ਕੋਅਰਡੀਨੇਟਰ ਸਰਬਜੀਤ ਸਿੰਘ ਚੱਠਾ,ਲੈਕਚਰਾਰ ਜੋਧ ਸਿੰਘ,ਗੁਰਮੀਤ ਸਿੰਘ ਭੋਮਾ,ਸਮਸੇਰ ਸਿੰਘ ਕਾਹਲੋ ਭੋਲੇ ਕੇ, ਪ੍ਰਸਿੱਧ ਭੰਗੜਾ ਕੋਚ ਤੇ ਗਾਇਕ ਰਜਿੰਦਰ ਪਾਲੀ, ਸ੍ਰੀਮਤੀ ਸੁਖਵਿੰਦਰ ਕੌਰ,ਚਾਇਲਡ ਪ੍ਰੋਟੈਕਸਨ ਵਿਭਾਗ ਦੇ ਨੁਮਾਇੰਦੇ ਚਿਲਡਰਨ ਹੋਮ ਗੁਰਦਾਸਪੁਰ ਦੇ ਸਮੂਹ ਮੈਬਰ ਹਾਜ਼ਰ ਸਨ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply