Friday, September 4, 2026

ਬਾਲ ਦਿਵਸ ਦੇ ਮੌਕੇ ਬੱਚਿਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ

ਬਠਿੰਡਾ, 14 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਾਲ ਦਿਵਸ ਦੇ ਮੌਕੇ ਤੇ ਚੇਅਰਮੈਨ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਹੁਕਮਾਂ ਅਨੁਸਾਰ ਬੱਚਿਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਇੱਕ ਸਮਾਗਮ ਸਰਕਾਰੀ ਐਲੀਮੈਟਂਰੀ ਸਕੂਲ, ਘਨਹੀਆ ਨਗਰ, ਬਠਿੰਡਾ, ਵਿਖੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਵੱਲੋਂ ਅਯੋਜਿਤ ਕੀਤਾ ਗਿਆ ਜਿਸ ਵਿੱਚ ਰੋਹਿਤ ਸਿੰਗਲਾ, ਸਹਾਇਕ ਵਾਤਾਵਰਣ ਇੰਜੀਨੀਅਰ ਅਤੇ ਅਸ਼ਪ੍ਰੀਤ ਸਿੰਘ, ਜੂਨੀਅਰ ਵਾਤਾਵਰਣ ਇੰਜੀਨੀਅਰ ਸ਼ਾਮਿਲ ਹੋਏ ।ਸਮਾਗਮ ਦੀ ਸ਼ੁਰੂਆਤ ਕਰਦਿਆਂ ਬੋਰਡ ਦੇ ਅਧਿਕਾਰੀਆਂ ਵੱਲੋ ਬੱਚਿਆਂ ਅਤੇ ਸਕੂਲ ਦੇ ਸਟਾਫ ਨੂੰ ਦੱਸਿਆ ਗਿਆ ਕਿ ਸਾਫ ਹਵਾ ਅਤੇ ਪਾਣੀ ਸਮੁੱਚੀ ਮਨੁੱਖਤਾ, ਕੁਦਰਤ ਅਤੇ ਕਾਇਨਾਤ ਲਈ ਅਹਿਮ ਹਨ।ਜਿਨ੍ਹਾਂ ਨੂੰ ਅਸੀਂ ਸਾਰੇ ਦਿਨ ਪ੍ਰਤੀ ਦਿਨ ਗੰਧਲਾ ਕਰਨ ਵਿੱਚ ਸਮੂਹਿਕ ਤੌਰ ਤੇ ਜਿੰਮੇਵਾਰ ਹਾਂ ਅਤੇ ਸਾਨੂੰ ਸਾਰਿਆਂ ਨੂੰ ਆਪਣੀ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਇਸ ਸਮੱਸਿਆ ਨੂੰ ਦੂਰ ਕਰਨ ਲਈ ਹਰ ਸੰਭਵ ਕੋਸ਼ਿਸ ਕਰਨੀ ਚਾਹੀਦੀ ਹੈ।ਫੈਕਟਰੀਆਂ ਵੱਲੋਂ ਪੈਦਾ ਕੀਤਾ ਜਾਂਦਾ ਗੰਦਾ ਪਾਣੀ ਅਤੇ ਸ਼ਹਿਰ ਦੇ ਸੀਵਰੇਜ਼ ਦਾ ਪਾਣੀ ਢੁਕਵੇਂ ਜਲ ਸੇਧਕ ਯੰਤਰ ਰਾਹੀਂ ਸੇਧਕੇ ਹੀ ਸਿੰਚਾਈ ਲਈ ਵਰਤਣਾਂ ਹੁੰਦਾ ਹੈ।ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਜਿਥੇ ਸੀਵਰੇਜ ਸਿਸਟਮ ਨਹੀ ਹੈ, ਉਸ ਜਗ੍ਹਾ ਸੈਪਟਿਕ ਟੈਕਾਂ ਦੀ ਵਰਤੋ ਕਰਕੇ ਪਾਣੀ ਨੂੰ ਸੋਧਿਆ ਜਾ ਸਕਦਾ ਹੈ। ਫੈਕਟਰੀਆਂ ਵਿੱਚੋ ਹਾਨੀਕਾਰਕ ਧੂੰਏ ਨੂੰ ਵੀ ਢੁਕਵੇਂ ਪ੍ਰਦੂਸ਼ਣ ਰੋਕਥਾਮ ਯੰਤਰ ਰਾਹੀਂ ਸੋਧਕੇ ਹੀ ਛੱਡਣਾ ਹੁੰਦਾ ਹੈ।ਸਮੇ ਸਿਰ ਅਪਣੇ ਵਾਹਨਾਂ ਦੇ ਧੂੰਏ ਦੀ ਜਾਂਚ ਕਰਵਾਉਣੀ ਚਾਹੀਦੀ ਹੈ।ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਮੇ-ਸਮੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਫਸਲ ਦੀ ਕਟਾਈ ਤੋਂ ਬਾਅਦ ਬਚੇ ਰਹਿੰਦ ਖੂੰਦ ਨੂੰ ਅੱਗ ਨਾ ਲਗਾਈ ਜਾਵੇ ਅਤੇ ਇਸ ਨੂੰ ਸਮੇ ਸਿਰ ਕਟਾਈ ਕਰਕੇ ਪੰਜਾਬ ਵਿੱਚ ਵੱਖ ਵੱਖ ਥਾਂਵਾਂ ਤੇ ਲਗੇ ਬਾਇਓਮਾਸ ਯੂਨਿਟਾਂ ਨੂੰ ਦਿੱਤਾ ਜਾਵੇ ਤਾਂ ਜੋ ਇਸ ਤੋ ਬਿਜਲੀ ਪੈਦਾ ਕੀਤੀ ਜਾ ਸਕੇ।ਦੁਸ਼ਹਿਰਾ ਅਤੇ ਦਿਵਾਲੀ ਦੇ ਤਿਉਹਾਰਾਂ ਤੇ ਘੱਟ ਤੋਂ ਘੱਟ ਪਟਾਕਿਆਂ ਦੀ ਵਰਤੋ ਕੀਤੀ ਜਾਵੇ ।ਅਜਿਹਾ ਨਾ ਕਰਨ ਦੀ ਹਾਲਤ ਵਿੱਚ ਵਾਤਾਵਰਣ ਵਿੱਚ ਜ਼ਹਰਿਲੀਆਂ ਗੈਸਾਂ ਜਿਵੇ ਕਿ ਟਰਘ, ਛਰਘ ਅਤੇ ਪਰਟੀਕੂਲੇਟ ਐਮਿਸ਼ਨ ਪੈਦਾ ਹੁੰਦੀਆਂ ਹਨ, ਜਿਸ ਕਾਰਨ ਦੂਰ ਦੇਖਣ ਵਿੱਚ ਮੁਸਕਿਲ ਪੈਦਾ ਹੁੰਦੀ ਹੈ ਅਤੇ ਅੱਖਾਂ ਵਿੱਚ ਜਲਨ ਪੈਦਾ ਹੁੰਦੀ ਹੈ।ਚਮੜੀ ਅਤੇ ਸਾਹ ਦੀਆਂ ਭਿਆਨਕ ਬਿਮਾਰੀਆਂ ਵੀ ਪੈਦਾ ਹੁੰਦੀਆਂ ਹਨ। ਵਾਤਾਵਰਣ ਦਾ ਤਾਪਮਾਨ ਵੀ ਵਧਦਾ ਹੈ।ਠੋਸ ਕੂੜਾ ਕਰਕਟ ਬਾਰੇ ਦੱਸਿਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਘਰਾਂ ਵਿੱਚ ਨਿੱਜੀ ਪੱਧਰ ਤੇ ਕੁਦਰਤੀ ਗਲਣਯੋਗ ਅਤੇ ਨਾ ਗਲਣਯੋਗ ਕੂੜੇ ਨੂੰ ਅਲਗ ਕਰਕੇ ਪ੍ਰਮਾਣਿਤ ਨਗਰ ਕੌਸਂਲ / ਐਜੰਸੀ ਨੂੰ ਦੇਣਾ ਚਾਹੀਦਾ ਹੈ।ਜਗ੍ਹਾ ਜਗ੍ਹਾ ਤੇ ਕੂੜਾ ਨਹੀ ਫੈਲਾਉਣਾ ਚਾਹੀਦਾ ਹੈ ।
ਇਥੇ ਇਹ ਦੱਸਿਆ ਗਿਆ ਕਿ ਬਠਿੰਡਾ ਸ਼ਹਿਰ ਦੇ ਕੂੜਾ ਕਰਕਟ ਤੋ ਬਿਜਲੀ ਪੈਦਾ ਕਰਨ ਲਈ ਇੱਕ ਅਧੂਨਿਕ ਵੇਸਟ ਟਰੀਟਮੈਟ ਪਲਾਂਟ ਬਠਿੰਡਾ ਸ਼ਹਿਰ ਵਿੱਚ ਲੱਗ ਰਿਹਾ ਹੈ।ਅੰਤ ਵਿੱਚ ਆਵਾਜੀ ਪ੍ਰਦੂਸ਼ਣ ਬਾਰੇ ਵੀ ਦੱਸਦੇ ਹੋਏ ਅਧਿਕਾਰੀਆਂ ਨੇ ਜਾਗਰੂਕ ਕੀਤਾ ਕਿ ਆਵਾਜ ਨੂੰ ਮਾਪਣ ਲਈ ਡੇਸੀਬਲ ਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ 120 ਡੇਸੀਬਲ ਦੀ ਮਾਤਰਾ ਉਪਰ ਆਵਾਜ ਕਿਸੇ ਦੇ ਕੰਨ ਦੇ ਪੜਦੇ ਵੀ ਪਾੜ ਸਕਦੀ ਹੈ । ਇਥੇ ਫਿਰ ਬੇਨਤੀ ਕੀਤੀ ਗਈ ਕਿ ਦਿਵਾਲੀ ਅਤੇ ਦੁਸ਼ਹਿਰੇ ਦੇ ਤਿਉਹਾਰ ਸਮੇਂ ਆਵਾਜੀ ਪ੍ਰਦੂਸ਼ਣ ਨੂੰ ਨਿਯੰਤਰਣ ਵਿੱਚ ਰੱਖਿਆ ਜਾਵੇ ।ਬੱਚਿਆਂ ਨੂੰ ਇਸ ਸਮਝਾਇਆ ਗਿਆ ਕਿ ਘਰ ਦੇ ਅਤੇ ਆਸ ਪਾਸ ਦੇ ਵਡਿਆਂ ਨੂੰ ਇਹ ਦੱਸਿਆ ਜਾਵੇ ਕਿ ਰਾਤ 10 ਵਜੇ ਤੋ ਬਾਅਦ ਕਿਸੇ ਮੈਰਿਜ ਪੈਲਸ ਦੇ ਫੰਕਸ਼ਨ ਦੋਰਾਨ ਡੀ.ਜੇ. ਸਿਸਟਮ ਜਾਂ ਸਾਊਡ ਸਿਸਟਮ ਨਾ ਚਲਾਇਆ ਜਾਵੇ ।ਅਜਿਹਾ ਕਰਨ ਦੀ ਸੂਰਤ ਵਿੱਚ ਵਿਦਿਆਰਥੀਆਂ ਨੂੰ ਹੀ ਰਾਤ ਸਮੇਂ ਪੜਨ ਵਿੱਚ ਮੁਸਕਿਲ ਦਾ ਸਾਹਮਣਾ ਕਰਨਾ ਪੈਦਂਾ ਹੈ । ਛੋਟੇ ਬੱਚੇ ਅਤੇ ਪਾਲਤੂ ਜਾਨਵਰ ਵੀ ਡਰ ਜਾਂਦੇ ਹਨ । ਇਸ ਤੋ ਇਲਾਵਾ ਬੱਚਿਆਂ ਅਤੇ ਸਕੂਲ ਦੇ ਸਟਾਫ ਨੂੰ ਸਵਾਲ ਪੁਛਣ ਜਾਂ ਕੋਈ ਸੁਝਾਹ ਦੇਣ ਲਈ ਕਿਹਾ, ਜਿਸ ਉਪਰੰਤ ਸਟਾਫ ਵੱਲੋਂਂ ਇਹ ਦੱਸਿਆ ਗਿਆ ਕਿ ਠੋਸ ਕੂੜਾ ਕਰਕਟ ਦੇ ਕੁਦਰਤੀ ਗਲਣਯੋਗ ਅਤੇ ਨਾ ਗਲਣਯੋਗ ਕੂੜੇ ਨੂੰ ਅਲਗ ਕਰਨ ਲਈ ਨਗਰ ਨਿਗਮ, ਬਠਿੰਡਾ ਵੱਲੋਂ ਕੂੜੇਦਾਨ ਤਾਂ ਦਿੱਤੇ ਗਏ ਹਨ ਪਰ ਉਹਨਾ ਵੱਲੋ ਕੂੜਾ ਚੁਕਣ ਉਪਰੰਤ ਉਸ ਨੂੰ ਮਿਕਸ ਕਰ ਦਿੱਤਾ ਜਾਂਦਾ ਹੈ ਜਿਸ ਕਰਕੇ ਕੂੜੇ ਨੂੰ ਅਲਗ ਅਲਗ ਰੱਖਣ ਦਾ ਮੰਤਵ ਖਤਮ ਹੋ ਜਾਂਦਾ ਹੈ ।ਬੋਰਡ ਦੇ ਅਧਿਕਾਰੀਆਂ ਵੱਲੋ ਇਹ ਭਰੋਸਾ ਦਿਵਾਇਆ ਗਿਆ ਕਿ ਉਹ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗਲਬਾਤ ਕਰਕੇ ਇਸ ਸਮੱਸਿਆ ਦਾ ਹਲ ਕੀਤਾ ਜਾਵੇਗਾ। ਸਮਾਗਮ ਤੋਂ ਬਾਅਦ ਪੰਜਾਬ ਪ੍ਰਦੂਸਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੇ ਸਰਕਾਰੀ ਐਲੀਮੈਟਂਰੀ ਸਕੂਲ, ਘਨ੍ਹੱਈਆ ਨਗਰ, ਬਠਿੰਡਾ ਦੇ ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ ਦਾ ਧੰਨਵਾਦ ਕੀਤਾ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply