ਸੰਦੌੜ, 14 ਨਵੰਬਰ (ਹਰਮਿੰਦਰ ਸਿੰਘ ਭੱਟ)- ਪਿੰਡ ਸੁਲਤਾਨਪੁਰ ਬਧਰਾਵਾਂ ਸੰਤ ਬਾਬਾ ਰਾਮ ਦਾਸ ਜੀ ਉਦਾਸੀਨ ਗਊਸਾਲਾ ਵਿਖੇ ਜਗਤ ਗੁਰੂ ਸ਼੍ਰੀ ਚੰਦ ਭਗਵਾਨ ਜੀ ਦੇ 521 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਦੂਸਰਾ ਵਿਸਾਲ ਭਗਵਤੀ ਜਾਗਰਣ ਬੜ੍ਹੀ ਹੀ ਧੂਮਧਾਮ ਨਾਲ ਕਰਵਾਇਆ ਇਲਾਕਿਆਂ ਦੀਆਂ ਸੈਂਕੜੇ ਦੇ ਨਾਲ ਨਾਲ ਆਲੇ ਦੁਆਲਾ ਦੀਆਂ ਸੰਗਤਾਂ ਨੇ ਇਸ ਜਾਗਰਣ ਵਿੱਚ ਹਾਜਰੀ ਲਗਵਾਈ। ਜਾਗਰਣ ਦੀ ਸੁਰੂਆਤ ਡੇਰੇ ਦੇ ਮਹੰਤ ਬਾਬਾ ਸਤਨਾਮ ਦਾਸ ਜੀ, ਕੁਠਾਰੀ ਮਹੰਤ ਹਰਮਨ ਦਾਸ ਜੀ ਨੇ ਆਪਣੇ ਕਰ ਕਮਲਾਂ ਨਾਲ ਸੁਰੂ ਕੀਤੀ ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ ਕਿਸੇ ਦਾ ਦਿਲ ਨਾ ਦਿਖਾਉ ਨਾਮ ਜਪੋ ਦਸਾਂ ਨੁਹਾ ਦੀ ਕਿਰਤ ਕਮਾਈ ਕਰੋ।ਇਸ ਸਮਾਗਮ ਵਿੱਚ ਵੱਖ ਵੱਖ ਡੇਰਿਆਂ ਨਾਲ ਸਬੰਧਤ ਸਾਧੂ ਸੰਤਾਂ ਨੇ ਸਿਰਕਤ ਕੀਤੀ। ਕ੍ਰਿਸ਼ਨ ਬਾਬਰਾ ਐਂਡ ਪਾਰਟੀ ਨੇ ਮਾਤਾ ਦੀ ਭੇਟਾਂ ਨਾਲ ਸੰਗਤਾਂ ਨੂੰ ਮੰਤਰ ਮੁਗਧ ਕਰੀ ਰੱਖਿਆ,। ਸਾਉਾਂਡ ੀ ਸੇਵਾ ਲੱਖੀ ਸਿੱਧੂ ਵਲੋਂ ਕੀਤੀ ਗਈ,ਸੰਗਤਾਂ ਲਈ ਭੰਡਾਰਾ ਵੀ ਅਤੁੱਟ ਵਰਤਾਇਆ ਗਿਆ। ਇਸ ਮੌਕੇ ਮਹੰਤ ਨਿਰਮਲ ਦਾਸ ਜੀ ਲੋਪੋ ਵਾਲੇ, ਮਹੰਤ ਨਾਨਕ ਦਾਸ ਜੀ ਨਰਾਇਣਗੜ੍ਹ, ਮਹੰਤ ਗੋਪਾਲ ਦਾਸ ਜੀ ਹਥਨ ਵਾਲੇ, ਮਹੰਤ ਮੁਰਾਰੀ ਦਾਸ ਜੀ ਸੱਦੋਵਾਲ ਵਾਲੇ, ਮੁਹੰਤ ਰੈਂਕ ਮੁਨੀ ਜੀ ਲੱਛਾਬੱਦੀ ਵਾਲਿਆ ਨੇ ਸਮੂਲੀਅਤ ਕੀਤੀ।
Check Also
ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …
Punjab Post Daily Online Newspaper & Print Media