ਅੰਮ੍ਰਿਤਸਰ, 14 ਨਵੰਬਰ (ਗੁਰਪ੍ਰੀਤ ਸਿੰਘ)- ਅੰਮ੍ਰਿਤਸਰ ਵਿਕਾਸ ਮੰਚ ਨੇ ਟਰਕਿਸ਼ ਏਅਰਲਾਇਨਜ਼ ਨੂੰ ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਸਿੱਧੀ ਉਡਾਣ ਦੀ ਆਗਿਆ ਦੇਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਥੀ ਰਾਜੂਨੂੰ ਭੇਜੇ ਇਕ ਈ-ਮੇਲ ਵਿਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ 15 ਨਵੰਬਰ ਨੂੰ ਟਰਕੀ ਜਾ ਰਹੇ ਹਨ ਤੇ ਉਥੇ ਕਈ ਸਮਝੌਤੇ ਹੋਣ ਦੀ ਆਸ ਹੈ। ਟਰਕਿਸ਼ ਏਅਰਲਾਇਨਜ਼ ਦੀ ਇਸ ਸਮੇਂ ਦਿੱਲੀ ਅਤੇ ਮੁਬੰਈ ਤੋਂ ਇਕ ਇਕ ਉਡਾਣ ਹੈ ਤੇ ਇਹ ਹਵਾਈ ਕੰਪਨੀ ਜੁਲਾਈ 2013 ਤੋਂ ਹੋਰਨਾਂ ਸ਼ਹਿਰਾਂ ਲਈ ਉਡਾਣ ਦੀ ਮੰਗ ਕਰ ਰਹੀ ਹੈ ਜਿਵੇਂ ਕਿ ਇਤਹਾਦ ਤੇ ਕਤਰ ਏਅਰਲਾਇਨਜ਼ ਨੂੰ ਦਿੱਤੀ ਗਈ ਹੈ। ਟਰਕਿਸ਼ ਏਅਰਲਾਇਨਜ਼ ਅੰਮ੍ਰਿਤਸਰ, ਅਹਿਮਦਾਬਾਦ, ਬੰਗਲੌਰ, ਹੈਦਰਾਬਾਦ, ਚੈਨਈ ਅਤੇ ਕਲਕੱਤਾ ਤੋਂ ਉਡਾਣਾਂ ਸ਼ੁਰੂ ਕਰਨਾ ਚਾਹੁੰਦੀ ਹੈ। ਮੰਚ ਆਗੂ ਅਨੁਸਾਰ ਪ੍ਰਧਾਨ ਮੰਤਰੀ ਨੂੰ ਇਸ ਫੇਰੀ ਸਮੇਂ ਇਸ ਮੰਗ ਦੀ ਵੀ ਪ੍ਰਵਾਨਗੀ ਦੇਣੀ ਚਾਹੀਦੀ ਹੈ ਤਾਂ ਜੁ ਇਸ ਏਅਰਲਾਇਨਜ਼ ਦੀ ਉਡਾਣ ਲੈਣ ਲਈ ਪੰਜਾਬੀਆਂ ਨੂੰ ਦਿੱਲੀ ਖਜਲ ਖੁਆਰ ਨਾ ਹੋਣਾ ਪਵੇ। ਇਹ ਯੂਰਪ ਦੀ ਸਭ ਤੋਂ ਵੱਡੀ ਏਅਰਲਾਇਨਜ਼ ਹੈ ਜਿਸ ਦੀਆਂ 110 ਦੇਸ਼ਾਂ ਨੂੰ ਉਡਾਣਾਂ ਹਨ, ਜਿਨ੍ਹਾਂ ਵਿਚ ਅਮਰੀਕਾ, ਕੈਨੇਡਾ, ਯੂ. ਕੇ., ਯੂਰਪ ਅਤੇ ਅਫਰੀਕਾ ਸ਼ਾਮਲ ਹੈ, ਜਿਨ੍ਹਾਂ ਦੇਸ਼ਾਂ ਵਿਚ ਪੰਜਾਬੀ ਵੱਡੀ ਗਿਣਤੀ ਵਿਚ ਵਸੇ ਹੋਏ ਹਨ ਤੇ ਉਨ੍ਹਾਂ ਨੂੰ ਸਿੱਧਾ ਲਾਭ ਪੁੱਜੇਗਾ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media