
ਸੰਦੌੜ, 15 ਨਵੰਬਰ (ਹਰਮਿੰਦਰ ਸਿੰਘ ਭੱਟ)- ਸਥਾਨਕ ਸਰਵਹਿੱਤਕਾਰੀ ਵਿਦਿਆ ਮੰਦਿਰ ਦੇ 10 ਵਿਦਿਆਰਥੀਆਂ ਨੇ ਨਵੀਂ ਦਿੱਲੀ ਵਿੱਚ ਉੱਤਰ ਖੇਤਰ ਵਿਗਿਆਨ ਮੇਲਾ ਵਿੱਚ ਭਾਗ ਲਿਆ। ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਇਨਾਮ ਪ੍ਰਾਪਤ ਕੀਤੇ। ਉਕਤ ਪ੍ਰਤੀਯੋਗਤਾ ਵਿੱਚ ਅੰਡਰ 11 ਸੰਸਕ੍ਰਿਤ ਗਿਆਨੀ ਪ੍ਰਸ਼ਨ ਮੰਚ ਵਿੱਚ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਸ ਵਿੱਚ ਹਰੇਕ ਵਿਦਿਆਰਥੀ ਨੂੰ ਟਰਾਫੀ ਨਾਲ 700 ਰੁਪਏ ਦੀ ਨਕਦ ਰਾਸ਼ੀ ਪ੍ਰਾਪਤ ਹੋਈ। ਅੰਡਰ 19 ਸੰਸਕ੍ਰਿਤ ਗਿਆਨ ਪ੍ਰਸ਼ਨ ਮੰਚ ਵਿੱਚ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਿਸ ਵਿੱਚ ਵਿਦਿਆਰਥੀਆਂ ਨੇ ਟਰਾਫੀ ਨਾਲ 300 ਰੁਪਏ ਦੀ ਨਕਦ ਰਾਸ਼ੀ ਪ੍ਰਾਪਤ ਕੀਤੀ। ਅੰਡਰ-14 ਵਿੱਚ ਵਿਗਿਆਨ ਮਾਡਲ ਅਤੇ ਪੱਤਰ ਵਾਚਨ ਵਿੱਚ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ-19 ਵਿੱਚ ਵਿਗਿਆਨ ਅਤੇ ਗਣਿਤ ਮਾਡਲ ਵਿੱਚ ਵੀ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ।
Punjab Post Daily Online Newspaper & Print Media