Monday, August 31, 2026

ਵਿਕਾਸ ਕਾਰਜਾਂ ਸਬੰਧੀ ਸਰਕਾਰੀ ਕਾਲਜ ਵਿੱਚ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ

PPN1511201506

ਸੰਦੌੜ, 15 ਨਵੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਨੂੰ ਹੋਰ ਅੱਗੇ ਵਧਾਉਂਦਿਆਂ ਸਥਾਨਕ ਸਰਕਾਰੀ ਕਾਲਜ ਵਿੱਚ ਪ੍ਰਿੰਸੀਪਲ ਡਾ. ਮੁਹੰਮਦ ਜਮੀਲ ਦੀ ਯੋਗ ਅਗਵਾਈ ਅਧੀਨ ਇੱਕ ਸਾਦਾ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਮੁਹੰਮਦ ਇਜ਼ਹਾਰ ਆਲਮ ਆਈ.ਪੀ.ਐਸ. ਰਿਟਾ. ਡੀ.ਜੀ.ਪੀ. ਪੰਜਾਬ ਮੁੱਖ ਮਹਿਮਾਨ ਵਜੋਂ ਤਸ਼ਰੀਫ ਲਿਆਏ। ਇਸ ਮੌਕੇ ਪ੍ਰਿੰਸੀਪਲ ਡਾ.ਮੁਹੰਮਦ ਜਮੀਲ ਨੇ ਮੁੱਖ ਮਹਿਮਾਨ ਇਜ਼ਹਾਰ ਆਲਮ ਨੂੰ ਜੀ ਆਇਆ ਆਖਿਆ ਅਤੇ ਕਾਲਜ ਵਿਚ ਚੱਲ ਰਹੇ ਵੱਖ-ਵੱਖ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦਾ ਵਾਅਦਾ ਕੀਤਾ।ਪ੍ਰਿੰਸੀਪਲ ਡਾ. ਮੁਹੰਮਦ ਜਮੀਲ ਨੇ ਹੁਣ ਤੱਕ ਮਿਲੀਆਂ ਸਰਕਾਰੀ ਗ੍ਰਾਟਾਂ ਬਾਰੇ ਵੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਕਾਲਜ ਵਿੱਚ ਦਸ ਸਮਾਰਟ ਕਲਾਸ ਰੂਮਜ਼, ਸਾਇਕਲ/ਸਕੂਟਰ ਸ਼ੈੱਡ, ਵਾਈ-ਫਾਈ ਕੈਂਪਸ, ਈ-ਲਾਇਬ੍ਰੇਰੀ ਬਣਾਉਣ ਦਾ ਭਰੋਸਾ ਦਵਾਇਆ। ਮੁੱਖ ਮਹਿਮਾਨ ਇਜ਼ਹਾਰ ਆਲਮ ਨੇ ਸਮਾਰਟ ਕਾਲਸ ਰੂਮ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇਜ਼ਹਾਰ ਆਲਮ ਨੇ ਸਥਾਨਕ ਕਾਲਜ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਇਹ ਵੀ ਆਸ ਪ੍ਰਗਟਾਈ ਕਿ ਕਾਲਜ ਡਾ.ਜਮੀਲ ਦੀ ਅਗਵਾਈ ਅਧੀਨ ਹੋਰ ਵੀ ਵਧੇਰੇ ਕਾਰਜਸ਼ੀਲ ਹੋਵੇਗਾ ਇਸ ਮੌਕੇ ਰੂਸਾ ਅਧੀਨ ਵੱਖ-ਵੱਖ ਕਾਰਜਾਂ ਲਈ ਸਰਕਾਰੀ ਕਾਲਜ ਮਾਲੇਰਕੋਟਲਾ ਨੂੰ 39.375 ਲੱਖ ਰੁਪਏ ਗ੍ਰਾਂਟ ਦੇ ਚੈੱਕ ਦਿੱਤੇ ਗਏ ਅਤੇ ਸਰਕਾਰੀ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਪ੍ਰੋ. ਮੰਗਤ ਸਿੰਘ ਨੂੰ ਵੀ 1.875 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਇਸ ਮੌਕੇ ਆੜਤੀਆ ਹਾਕਮ ਸਿੰਘ ਚੱਕ, ਮੁਹੰਮਦ ਬਸ਼ੀਰ ਰਾਣਾ, ਅਬਦੁਲ ਹਮੀਦ ਗੂੱਲੂ, ਕਾਲਜ ਦੇ ਵਾਇਸ ਪ੍ਰਿੰਸੀਪਲ ਮਨਜ਼ੂਰ ਹਸਨ, ਪ੍ਰੋ. ਤਨਵੀਰ ਅਲੀ ਖਾਨ, ਪ੍ਰੋ. ਮੁਜਾਹਿਦ ਹਸਨ, ਪ੍ਰੋ. ਬਲਵਿੰਦਰ ਸਿੰਘ, ਪ੍ਰੋ. ਰਣਜੀਤ ਸਿੰਘ ਅਤੇ ਸਮੂਚਾ ਸਟਾਫ ਵੀ ਹਾਜ਼ਰ ਸੀ। ਸਟੇਜ ਦਾ ਸੰਚਾਲਨ ਪ੍ਰੋ. ਅਨਿਲ ਭਾਰਤੀ ਨੇ ਬਾਖੂਬੀ ਨਿਭਾਇਆ। ਅੰਤ ਵਿੱਚ ਵਾਈਸ ਪ੍ਰਿੰਸੀਪਲ ਡਾ .ਮਨਜ਼ੂਰ ਹਸਨ ਨੇ ਮੁੱਖ ਮਹਿਮਾਨ ਅਤੇ ਬਾਹਰੋਂ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।

Check Also

ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ ਸੋਲੋ ਪ੍ਰਦਰਸ਼ਨੀ ਦਾ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਉਦਘਾਟਨ

ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ …

Leave a Reply