Tuesday, November 24, 2026

ਚੌਂਕ ਮਹਿਤਾ ‘ਚ ਮੁਫਤ ਮੈਡੀਕਲ ਕੈਂਪ ਲਗਾਇਆ

 

ਚੌਂਕ ਮਹਿਤਾ, 15 ਨਵੰਬਰ (ਜੋਗਿੰਦਰ ਸਿੰਘ ਮਾਣਾ)- ਅੱਜ ਇੱਥੇ ਸਥਾਨਕ ਸ਼ਕਤੀ ਮੰਦਿਰ ਵਿਖੇ ਲੋੜਵੰਦ ਲੋਕਾਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ।ਮੰਦਿਰ ਕਮੇਟੀ ਤੇ ਜਤਿੰਦਰਪਾਲ ਸਿੰਘ ਸੋਨਾ (ਬੱਲ ਫਾਇਨਾਂਸ) ਦੇ ਸਹਿਯੋਗ ਨਾਲ ਲਗਾਏ ਗਏ ਇਸ ਮੈਡੀਕਲ ਕੈਂਪ ਦਾ ਉਦਘਾਟਨ ਸਾਬਕਾ ਚੇਅਰਮੈਨ ਤੇ ਉੱਘੇ ਕਾਂਗਰਸੀ ਆਗੂ ਡਾ. ਪਰਮਜੀਤ ਸਿੰਘ ਸੰਧੂ ਨੇ ਕੀਤਾ।ਕੈਂਪ ਦੌਰਾਨ ਹਰਜਿੰਦਰ ਸਿੰਘ ਗੋਰਾਇਆ ਦੀ ਅਗਵਾਈ ‘ਚ ਅਮਨਦੀਪ ਹਸਪਤਾਲ ਤੇ ਕਲੀਨਿਕਸ ਅੰਮ੍ਰਿਤਸਰ ਤੋਂ ਇੱਥੇ ਪੁੱਜੀ ਡਾਕਟਰਾਂ ਦੀ ਵਿਸ਼ੇਸ਼ ਟੀਮ ਨੇ ਮਰੀਜ਼ਾਂ ਦਾ ਹੱਡੀਆਂ,ਜੋੜਾਂ,ਪਲਾਸਟਿਕ ਸਰਜਰੀ ਤੇ ਪੇਟ ਨਾਲ ਸੰਬੰਧਤ ਬਿਮਾਰੀਆ ਦਾPPN1511201510ਮੁਫਤ ਨਿਰੀਖਣ ਕੀਤਾ ਤੇ ਜਰੂਰਤ ਅਨੁਸਾਰ ਦਵਾਈਆ ਦਿੱਤੀਆ।ਇਸ ਮੌਕੇ ਡਾ. ਨਵਜੀਤ ਸਿੰਘ, ਡਾ. ਬਲਜੀਤ ਕੁਮਾਰ ਬਸਰਾ, ਡਾ.ਪਰਮਜੀਤ ਸਿੰਘ ਕਾਹਲੋਂ ਤੋਂ ਇਲਾਵਾ ਅਜੇ ਗਾਂਧੀ, ਰਾਜਕੁਮਾਰ ਲਾਲਾ, ਅਜੇ ਕੁਮਾਰ, ਹਰੀਸ਼ ਕੁਮਾਰ ਬੱਬੂ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply