
ਛੇਹਰਟਾ, 15 ਨਵੰਬਰ (ਨਿਤਿਨ ਕਾਲੀਆ)- ਛੇਹਰਟਾ ਸਥਿਤ ਬਾਬਾ ਭੌੜੇ ਵਾਲਾ ਮੰਦਿਰ ਵਿਖੇ ਬਾਬਾ ਭੌੜੇ ਵਾਲਾ ਜੀ ਰਾਮ ਲੀਲਾ ਕਲੱਬ ਤੇ ਬਾਬਾ ਭੌੜੇ ਵਾਲਾ ਗਾਊਸ਼ਾਲਾ ਕਮੇਟੀ ਵਲੋਂ ਸਾਂਝੇ ਤੌਰ ਤੇ ਪ੍ਰਧਾਨ ਸਮੀਰ ਸ਼ਰਮਾ ਤੇ ਪ੍ਰਧਾਨ ਰਿਕੋ ਦੀ ਅਗਵਾਈ ਹੇਂਠ ਮਹਾਮਾਈ ਦਾ ਜਾਗਰਣ ਕਰਵਾਇਆ ਗਿਆ, ਜਿਸ ਦੋਰਾਨ ਇਲਾਕੇ ਦੀਆਂ ਸੰਗਤਾਂ ਨੇ ਮਹਾਂਮਾਈ ਦੇ ਚਰਨਾਂ ਵਿਚ ਬੜੇ ਉਤਸ਼ਾਹ ਨਾਲ ਹਾਜਰੀ ਭਰੀ।ਵੱਖ ਵੱਖ ਭਜਨ ਮੰਡਲੀਆਂ ਤੇ ਜਗਰਾਤਾ ਪਾਰਟੀਆਂ ਵਲੋਂ ਮਹਾਮਾਈ ਜੀ ਦਾ ਗੁਣਗਾਣ ਕੀਤਾ ਗਿਆ।ਇਸ ਮੋਕੇ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਦੇ ਉੱਪ ਪੰਜਾਬ ਪ੍ਰਧਾਨ ਤੇ ਇੰਚਾਰਜ ਮਾਝਾ ਜੌਨ ਅਸ਼ਵਨੀ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ ਤੇ ਅਸ਼ੀਰਵਾਦ ਲਿਆ।ਰਾਮ ਲੀਲਾ ਕਲੱਬ ਤੇ ਗਾਊਸ਼ਾਲਾ ਕਮੇਟੀ ਵਲੋਂ ਅਸ਼ਵਨੀ ਸਰਮਾ ਨੂੰ ਸਿਰਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ ਤੇ ਜਾਗਰਣ ਸੰਪੂਰਨਤਾ ਤੋਂ ਬਾਅਦ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਕੰਜਕ ਪੂਜਨ ਕੀਤਾ ਗਿਆ।ਇਸ ਮੋਕੇ ਸੁਰਿੰਦਰਪਾਲ, ਲਾਭ ਸਿੰਘ, ਵਿਸ਼ਾਲ ਸਰਮਾ, ਅਨਿਲ ਸ਼ਰਮਾ, ਮਨਪ੍ਰੀਤ ਸਿੰਘ ਲਾਲੀ, ਮੁੱਖ ਸੇਵਾਦਾਰ ਬਾਬਾ ਬਲਰਾਮ, ਗੁਰਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਤਿਲਕ ਰਾਜ, ਅਸ਼ਵਨੀ ਕੁਮਾਰ, ਗਿਫਟੀ, ਸੂਰਜ, ਇਕਬਾਲ ਸਿੰਘ, ਧਰਮਿੰਦਰ ਸੋਨੂੰ, ਰੋਹਿਤ ਘਈ, ਰੋਹਿਤ ਲਿਖਾਰੀ ਆਦਿ ਹਾਜਰ ਸਨ।
Punjab Post Daily Online Newspaper & Print Media