ਚੌਂਕ ਮਹਿਤਾ, 15 ਨਵੰਬਰ (ਜੋਗਿੰਦਰ ਸਿੰਘ ਮਾਣਾ)- ਅੱਜ ਇੱਥੇ ਸਥਾਨਕ ਸ਼ਕਤੀ ਮੰਦਿਰ ਵਿਖੇ ਲੋੜਵੰਦ ਲੋਕਾਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ।ਮੰਦਿਰ ਕਮੇਟੀ ਤੇ ਜਤਿੰਦਰਪਾਲ ਸਿੰਘ ਸੋਨਾ (ਬੱਲ ਫਾਇਨਾਂਸ) ਦੇ ਸਹਿਯੋਗ ਨਾਲ ਲਗਾਏ ਗਏ ਇਸ ਮੈਡੀਕਲ ਕੈਂਪ ਦਾ ਉਦਘਾਟਨ ਸਾਬਕਾ ਚੇਅਰਮੈਨ ਤੇ ਉੱਘੇ ਕਾਂਗਰਸੀ ਆਗੂ ਡਾ. ਪਰਮਜੀਤ ਸਿੰਘ ਸੰਧੂ ਨੇ ਕੀਤਾ।ਕੈਂਪ ਦੌਰਾਨ ਹਰਜਿੰਦਰ ਸਿੰਘ ਗੋਰਾਇਆ ਦੀ ਅਗਵਾਈ ‘ਚ ਅਮਨਦੀਪ ਹਸਪਤਾਲ ਤੇ ਕਲੀਨਿਕਸ ਅੰਮ੍ਰਿਤਸਰ ਤੋਂ ਇੱਥੇ ਪੁੱਜੀ ਡਾਕਟਰਾਂ ਦੀ ਵਿਸ਼ੇਸ਼ ਟੀਮ ਨੇ ਮਰੀਜ਼ਾਂ ਦਾ ਹੱਡੀਆਂ,ਜੋੜਾਂ,ਪਲਾਸਟਿਕ ਸਰਜਰੀ ਤੇ ਪੇਟ ਨਾਲ ਸੰਬੰਧਤ ਬਿਮਾਰੀਆ ਦਾ
ਮੁਫਤ ਨਿਰੀਖਣ ਕੀਤਾ ਤੇ ਜਰੂਰਤ ਅਨੁਸਾਰ ਦਵਾਈਆ ਦਿੱਤੀਆ।ਇਸ ਮੌਕੇ ਡਾ. ਨਵਜੀਤ ਸਿੰਘ, ਡਾ. ਬਲਜੀਤ ਕੁਮਾਰ ਬਸਰਾ, ਡਾ.ਪਰਮਜੀਤ ਸਿੰਘ ਕਾਹਲੋਂ ਤੋਂ ਇਲਾਵਾ ਅਜੇ ਗਾਂਧੀ, ਰਾਜਕੁਮਾਰ ਲਾਲਾ, ਅਜੇ ਕੁਮਾਰ, ਹਰੀਸ਼ ਕੁਮਾਰ ਬੱਬੂ ਆਦਿ ਮੌਜੂਦ ਸਨ।
Punjab Post Daily Online Newspaper & Print Media