Sunday, April 26, 2026

ਰਮਨ ਕੁਮਾਰ ਮੰਨਣ ਨਮਿਤ ਗੁਰਦੁਆਰਾ ਡੇਰਾ ਭਗਤਾਂ ਵਿਖੇ ਸ਼ਰਧਾਂਜਲੀ ਸਮਾਗਮ

ਤਰਸਿੱਕਾ, ਟਾਂਗਰਾ, 16 ਨਵੰਬਰ (ਕੰਵਲ ਜੋਧਾ ਨਗਰੀ, ਸੁਖਦੇਵ ਸਿੰਘ) – ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਾਬਕਾ ਮੈਂਬਰ ਪੰਚਾਇਤ ਤੇ ਉਘੇ ਦੁਕਾਨਦਾਰ ਰਮਨ ਕੁਮਾਰ ਮੰਨਣ ਨਮਿਤ ਕਸਬਾ ਤਰਸਿੱਕਾ ਦੇ ਗੁਰਦੁਆਰਾ ਬਾਬਾ ਗੁਰਬਚਨ ਸਿੰਘ ਡੇਰਾ ਭਗਤਾਂ ਵਿਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਅਰਦਾਸ ਉਪਰੰਤ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਸਰਧਾਂਜਲੀ ਸਮਾਗਮ ਚ ਸ਼ਾਮਲ ਹੋਣ ਵਾਲਿਆਂ ਵਿੱਚ ਹਲਕਾ ਜੰਡਿਆਲਾ ਗੁਰੂੁ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ, ਡਾਕਟਰ ਦਲਬੀਰ ਸਿੰਘ ਵੇਰਕਾ ਸੂਚਨਾ ਕਮਿਸ਼ਨਰ, ਬਿਕਰਮਜੀਤ ਸਿੰਘ ਕੋਟਲਾ ਮੈਂਬਰ ਸ਼੍ਰੋਮਣੀ ਕਮੇਟੀ, ਸੰਨੀ ਸ਼ਰਮਾ ਵਾਈਸ ਪ੍ਰਧਾਨ ਜੰਡਿਆਲਾ ਗੁਰੂੁ, ਸਰਕਲ ਪ੍ਰਧਾਨ ਬੀ. ਸੀ. ਵਿੰਗ ਹਰਜੀਤ ਸਿੰਘ ਗੋਲੂ ਤਰਸਿੱਕਾ, ਸੁਖਦੇਵ ਸਿੰਘ ਮੱਤੇਵਾਲ, ਪ੍ਰਵੀਨ ਕੁਮਾਰ ਸ਼ਰਮਾ, ਪਰਸ਼ੋਤਮ ਲਾਲ ਸਰਪੰਚ, ਕਾਬਲ ਸਿੰਘ, ਨਿਸ਼ਾਨ ਸਿੰਘ ਜੰਡ, ਸੁਰਜੀਤ ਸਿੰਘ ਸੇਠ, ਹਰਭਜਨ ਸਿੰਘ ਫੋਜੀ, ਕੁਲਦੀਪ ਸਿੰਘ ਆੜਤੀ ਜੋਧਾਨਗਰੀ, ਕਸਮੀਰ ਸਿੰਘ ਪਿਆਸਾ, ਬਲਦੇਵ ਸਿੰਘ ਪੰਚ, ਬਲਜੀਤ ਸਿੰਘ ਨੰਬਰਦਾਰ ਆਦਿ ਹਾਜਰ ਸਨ ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply