Sunday, April 26, 2026

ਪ੍ਰਦੂਸ਼ਨ ਸਮੱਸਿਆ ਪੇਸ਼ ਕਰਦਾ ਚਾਰਟ ਮੇਕਿੰਗ ਮੁਕਾਬਲਾ ਕਰਵਾਇਆ

ਬਟਾਲਾ, 16 ਨਵੰਬਰ (ਨਰਿੰਦਰ ਸਿੰਘ ਬਰਨਾਲ)- ਪੰਜਾਬ ਵਿਚ ਪ੍ਰਦਸ਼ਣ ਸਮੱਸਿਆ ਨਾਲ ਅਨੇਕਾ ਹੀ ਬਿਮਾਰੀਆਂ ਘਰ ਕਰਦੀਆਂ ਜਾ ਰਹੀਆਂ ਹਨ। ਤਿਊਹਾਰਾਂ ਦੇ ਪ੍ਰਦੂਸਨ ਬਾਰੇ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਜਾਗਰੂਕ ਕਰਨਾ ਬਣਦਾ ਹੈ, ਪਰ ਇਸ ਦੀ ਲੋੜ ਸਾਰਾ ਸਾਲ ਵਿਦਿਆਰਥੀਆਂ ਨੂੰ ਸੁਚੇਤ ਕਰਨ ਦੀ ਹੈ। ਕਿਉ ਕਿ ਇਹ ਸਮੰਸਿਆ ਤੇ ਲਗਾਤਾਰ ਕੋਸਿਸਾਂ ਕੀਤੀਆਂ ਜਾਣਗੀਆਂ ਤਾ ਹੀ ਬਚਾਅ ਹੋ ਸਕੇਗਾ।ਸਾਹ ਦੀਆ ਬਿਮਾਰੀਅ, ਹਾਰਟ ਅਟੈਕ, ਹਸਪਤਾਲ ਵਿਚ ਬਿਮਾਰਾਂ ਨੂੰ ਇਹ ਪ੍ਰਦੂਸ਼ਨ ਬਹੁਤ ਹੀ ਨੁਕਸਾਨ ਪਹੁਚਾ ਰਿਹਾ।ਹਵਾ ਪ੍ਰਦੂਸ਼ਨ ਤੇ ਕਾਬੂ ਨਾ ਪਾਇਆ ਤਾਂ ਮਾਸਕ ਤੋ ਬਗੈਰ ਬਾਹਰ ਨਿਕਲਿਆ ਨਹੀ ਜਾਵੇਗਾ।ਇਹਨਾ ਵਿਚਾਰਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋੋਸਰਜਾ (ਬਟਾਲਾ ) ਦੀ ਸਾਇੰਸ ਮਿਸਟ੍ਰੈਸ ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਪ੍ਰਦੂਸ਼ਨ ਸਮੱਸਿਆ ਬਾਰੇ ਕਰਵਾਏ, ਪ੍ਰੇਟਿੰਗ ਮੁਕਾਬਲੇ ਦੌਰਾਨ ਦੱਸਿਆ।ਪ੍ਰਿੰਸੀਪਲ ਜਸਬੀਰ ਕੌਰ ਦੀ ਪ੍ਰਧਾਂਨਗੀ ਹੇਠ ਸਰਾਕਰੀ ਸੀਨੀਅਰ ਸੰਕੈਡਰੀ ਸਕੂਲ ਜੈਤਸੋਰਜਾ ਵਿਖੇ ਕਰਵਾਏ।ਪ੍ਰਦੂਸ਼ਨ ਜਾਗਰੂਕਤਾ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਪ੍ਰਦੂਸ਼ਨ ਸਮੱਸਿਆ ਨੂੰ ਦਰਸਾਉਦੇ ਵੱਖ ਚਾਰਟ ਤਿਆਰ ਕੀਤੇ ਗਏ।ਇਸ ਸਮੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਵੀ ਦਿਤੇ ਗਏ। ਇਸ ਮੌਕੇ ਸ੍ਰੀ ਸ਼ਾਮ ਕੁਮਾਰ, ਪਰਦੀਪ ਕੌਰ, ਨੀਰੂਬਾਲਾ ਸੁਖਬੀਰ ਕੌਰ, ਹਰਜਿੰਦਰ ਕੌਰ, ਰਜਵੰਤ ਕੌਰ, ਮਨਦੀਪ ਕੌਰ, ਗੁਰਭੇਜ ਸਿੰਘ, ਹਰਪ੍ਰੀਤ ਸਿੰਘ, ਸੰਪੂਰਨ ਸਿੰਘ,ਵਨੀਤਾ ਠਾਕੁਰ, ਸੁਖਦੇਵ ਸਿੰਘ, ਬਲਬੀਰ ਸਿੰਘ ਆਦਿ ਸਮੂਹ ਸਟਾਫ ਮੈਬਰ ਹਾਜ਼ਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply