Saturday, April 25, 2026

ਪੰਜਾਬ ਹੋਟਲ ਐਸੋਸੀਏਸ਼ਨ ਨੇ ਮੰਗਿਆ ਪੰਜਾਬ ਸਰਕਾਰ ਤੋਂ ਮੁਆਵਜ਼ਾ

ਬਠਿੰਡਾ, 17 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਵਿਚ ਫੈਲੀ ਅਸ਼ਾਂਤੀ ਨਾਲ ਹੋਟਲ ਸੰਚਾਲਕਾਂ ਨੂੰ ਹੋਏ ਭਾਰੀ ਨੁਕਸਾਨ ਦਾ ਪੰਜਾਬ ਸਰਕਾਰ ਤੋਂ ਮੁਆਵਜਾ ਮੰਗਦੇ ਹੋਏ ਪੰਜਾਬ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਅਰੋੜਾ ਨੇ ਕਿਹਾ ਕਿ ਪਿਛਲੇ ਦਿਨਟਾਂ ਹੋਈ ਪੰਜਾਬ ਵਿਚ ਅਮਨ ਸਾਂਤੀ ਭੰਗ ਨਾਲ ਅਸ਼ਾਂਤੀ ਦਾ ਮਾਹੌਲ ਬਣਾਉਣ ਵਾਲੀ ਘਟਨਾਵਾਂ ਨੇ ਪੰਜਾਬ ਨੂੰ ਕਈ ਸਾਲ ਪਿਛੇ ਲੈ ਕੇ ਖੜਾ ਕਰ ਦਿੱਤਾ ਹੈ।ਮੰਗਾਂ ਨੂੰ ਲੈ ਕੇ ਸੜਕਾਂ, ਰੇਲਪਟਰੀਆਂ ‘ਤੇ ਉਤਰਣ ਦੇ ਬਾਅਦ ਹਿੰਸਕ ਹੋਏ ਪ੍ਰਦਰਸ਼ਨਦਾਰੀਆਂ ਦੀ ਮੰਗਾਂ ਨੂੰ ਅਣਸੁਣਾ ਕਰਨੇ ਦੇ ਕਾਰਨ ਪੰਜਾਬ ਦਾ ਮਾਹੌਲ ਬਹੁਤ ਹੀ ਖ਼ਰਾਬ ਹੋਇਆ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਰਹੀ ਕਿਉਕਿ ਵਖੋ ਵਿਗੜੇ ਮਾਹੌਲ ਨੂੰ ਸਾਂਤ ਨਹੀ ਕਰ ਸਕੀ। ਕਈ ਮਹੀਨੇ ਰਹੇ ਇਸ ਮਾਹੌਲ ਨੇ ਪੰਜਾਬ ਦੇ ਹਰ ਵਪਾਰ ੦ਤੇ ਅਸਰ ਪਾਇਆ। ਸਭ ਤੋਂ ਜਿਆਦਾ ਅਸਰ ਹੋਟਲ ਉਦਯੋਗ ‘ਤੇ ਪਿਆ। ਜੋ ਪਹਿਲਾ ਹੀ ਮੰਦੇ ਅਤੇ ਟੈਕਸਾਂ ਦੀ ਮਾਰ ਤੋਂ ਬੇਹਾਲ ਸੀ ਉਸ ਨੂੰ ਬਿਲਕੁੱਲ ਹੀ ਖ਼ਤਮ ਕਰ ਦਿੱਤਾ। ਪੰਜਾਬ ਦੇ 4500 ਹੋਟਲ ਬੈਂਕਾਂ ਦੀ ਬਣੀ ਲਿਮਿਟਾਂ ਦੀਆਂ ਕਿਸ਼ਤਾਂ ਅਤੇ ਹੋਰ ਕਰਜ਼ਿਆਂ ਨਾਲ ਬੁਰੀ ਤਰ੍ਹਾਂ ਦਬ ਚੁੱਕੇ ਹਨ। ਇਨ੍ਹਾਂ ਹਾਲਤਾਂ ਨੇ ਪੰਜਾਬ ਵਿੱਚ ਆਉਣ ਵਾਲੇ ਸੈਲਾਨੀਆਂ ਤੇ ਵੀ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ।ਕਿਉਕਿ ਵਿਗੜੇ ਮਾਹੌਲ ਦੇ ਕਾਰਨ ਹੋਟਲਾਂ, ਰੈਸਟੋਰੈਂਟ ਆਦਿ ਦੀ ਬੁਕਿੰਗ ਠੱਟ ਹੋ ਗਈ ਹੈ। ਪਾਰਟੀਆਂ ਕੈਂਸ਼ਲ, ਕਮਰੇ ਖਾਲੀ ਰਹੇ ਕਿਉਂਕਿ ਕੋਈ ਵਿਅਕਤੀ ਬਾਹਰੋ ਨਹੀ ਆਇਆ ਜਿਸ ਕਾਰਨ ਹੋਟਲਾਂ ਦੇ ਕਮਰੇ ਖਾਲੀ।ਹੋਟਲ ਸੰਚਾਲਕਾਂ ਦੇ ਹਾਲਤ ਇਤਨੇ ਬੁਰੇ ਹੋ ਚੁੱਕੇ ਹਨ ਕਿ ਸਟਾਫ਼ ਨੂੰ ਦੇਣ ਲਈ ਤਨਖ਼ਾਹ ਨਹੀ। ਇਨ੍ਹਾਂ ਸਭ ਦੀ ਜਿੰਮੇਵਾਰੀ ਪੰਜਾਬ ਸਰਕਾਰ ਹੀ ਹੈ।ਇਸ ਲਈ ਪੰਜਾਬ ਹੋਟਲ ਐਸੋਸੀਏਸ਼ਨ ਸਰਕਾਰ ਤੋਂ ਮੰਗ ਕਰਦੀ ਹੈ ਕਿ ਹੋਟਲਾਂ ਦੇ ਸਭੀ ਬਿੱਲ ਜੈਸੇ ਬਿਜਲੀ, ਪਾਣੀ, ਸੀਵਰੇਜ਼, ਪ੍ਰਾਪਰਟੀ ਟੈਕਸ, ਸੈਨੀਟੇਸ਼ਨ, ਸਟਾਫ਼ ਦੀ ਤਨਖਾਹ ਅਤੇ ਸਭ ਟੈਕਸ ਮਾਫ਼ ਕਰਨ ਤੋਂ ਇਲਾਵਾ ਹੋਟਲ ਸੰਚਾਲਕਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਦਾ ਮੁਆਵਜਾ ਦੇਵੇਂ। ਐਸੋਸੀਏਸ਼ਨ ਦੇ ਜਨਰਲ ਸਕੱਤਰ ਅਨਿਲ ਠੁਾਕਰ ਨੇ ਕਿਹਾ ਕਿ ਸਰਕਾਰ ਇਨ੍ਹਾਂ ਹਾਲਤਾਂ ਨੂੰ ਹਲਕੇ ਵਿਚ ਨਾ ਲਵੇ, ਹੋਟਲ ਉਦਯੋਗ ਮੁਆਵਜ਼ੇ ਦਾ ਸਹੀ ਹੱਕਦਾਰ ਹੈ। ਇਨ੍ਹਾਂ ਘਟਨਾਵਾਂ ਕਾਰਨ ਹੋਟਲਾਂ ਦਾ ਕਾਰੋਬਾਰ 20 ਪ੍ਰਤੀਸ਼ਤ ਹੀ ਬਚਿਆ ਹੈ। ਸਰਕਾਰ ਨੇ ਪੰਜਾਬ ਦੇ ਹਰ ਹੋਟਲ ਸੰਚਾਲਕ ਨੂੰ ਮੁਆਵਜ਼ਾ ਦੇਣਾ ਚਾਹੀਏ, ਪੰਜਾਬ ਵਿਚ ਹੋਟਲ ਉਦਯੋਗ ਬੰਦ ਹੋਣ ਦੇ ਕਿਨਾਰੇ ਆ ਚੁੱਕਿਆ ਹੈ ਅਗਰ ਸਰਕਾਰ ਨੇ ਹੋਟਲ ਸੰਚਾਲਕਾਂ ਨੂੰ ਰਹਿਤ ਨਾ ਦਿੱਤੀ, ਮੁਆਵਜ਼ਾ ਨਾ ਦਿੱਤਾ , ਟੈਕਸਾਂ ਵਿਚ ਰਾਹਤ ਨਾ ਦਿੱਤੀ ਤਾਂ ਹੋਟਲ ਸੰਚਾਲਕ ਹੋਟਲਾਂ ਨੂੰ ਤਾਲੇ ਲਗਾ ਕੇ ਚਾਬੀਆਂ ਸਰਕਾਰ ਨੂੰ ਸੌਂਪ ਹਾਈਕੋਰਟ ਦੀ ਸਰਨ ਲੈਣਗੇ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply