Sunday, June 14, 2026

ਬਾਬਾ ਸੰਤੂ ਸਿੰਘ ਧਰਮਸ਼ਾਲਾ ਅਜੀਤ ਰੋਡ ਵਿਖੇ ਬਾਬਾ ਵਿਸ਼ਵਕਰਮਾ ਪੂਜਾ ਦਿਵਸ ਮਨਾਇਆ

PPN1711201502

ਬਠਿੰਡਾ, 17 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਾਬਾ ਵਿਸ਼ਵਕਰਮਾ ਕਾਰਪੈਂਟਰ ਵੈਲਫੇਅਰ ਸੁਸਾਇਟੀ ਬਾਬਾ ਸੰਤੂ ਸਿੰਘ ਧਰਮਸ਼ਾਲਾ ਅਜੀਤ ਰੋਡ ਵਿਖੇ ਬਾਬਾ ਵਿਸ਼ਵਕਰਮਾ ਪੂਜਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ।ਇਸ ਸਮਾਗਮ ਵਿਚ ਸ਼ਹਿਰ ਦੀਆਂ ਸੰਗਤਾਂ ਅਤੇ ਉਸਾਰੀ ਠੇਕੇਦਾਰ ਸੁਸਾਇਟੀ ਅਤੇ ਰਾਮਗੜ੍ਹੀਆਂ ਐਸੋਸੀਏਸ਼ਨ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ।ਇਸ ਸਮਾਗਮ ਵਿਚ ਭਾਈ ਗੁਰਸੇਵਕ ਸਿੰਘ ਰਾਗੀ ਜਥੇ ਵਲੋਂ ਰਸ ਭਿੰਨਾ ਕੀਰਤਨ ਕਰਦਿਆ ਬਾਬਾ ਵਿਸ਼ਵਕਰਮਾ ਜੀ ਦੀ ਜੀਵਨੀ ਬਾਰੇ ਵਿਸਥਾਰ ਪੁੂਰਕ ਚਾਨਣਾ ਪਾਇਆ ਗਿਆ।ਇਨ੍ਹਾਂ ਤੋਂ ਇਲਾਵਾ ਭਾਈ ਜਗਤਾਰ ਸਿੰਘ ਕੀਰਤਪੁਰੀ ਹੈਂਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਸੰਗਤਾਂ ਦੀ ਹਾਜ਼ਰੀ ਭਰਦਿਆਂ ਗੁਰਬਾਣੀ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਸਟੇਜ ਦੀ ਸੇਵਾ ਸੰਭਾਲ ਭਾਈ ਚਰਨਜੀਤ ਸਿੰਘ ਖਿਆਲੀ ਗਾਲੇ ਅਤੇ ਮੋਹਨ ਸਿੰਘ ਬੀਬੀ ਵਾਲਾ ਵਲੋਂ ਬੜੇ ਸੁਚੱਜੇ ਢੰਗ ਨਾਲ ਨਿਭਾਈ ਗਈ। ਅੰਤ ਵਿਚ ਸੰਗਤਾਂ ਨੇ ਗੁਰੂ ਕਾ ਲੰਗਰ ਅਤੁੱਟ ਛਕਿਆ। ਸਮਾਗਮ ਵਿਚ ਹਾਜ਼ਰੀ ਭਰਨ ਵਾਲੀਆਂ ਸੰਗਤਾਂ ਅਤੇ ਪ੍ਰਚਾਰਕਾਂ ਦਾ ਧੰਨਵਾਦ ਪ੍ਰਧਾਨ ਹਰਨੇਕ ਸਿੰਘ ,ਚੇਅਰਮੇਨ ਉਸਾਰੀ ਠੇਕੇਦਾਰ, ਚੇਅਰਮੈਨ ਸੁਖਵਿੰਦਰ ਸਿੰਘ ਅਤੇ ਕ੍ਰਿਸ਼ਨ ਸਿੰਘ ਵਲੋਂ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਸਮੂਹ ਮੈਂਬਰਾਂ ਨੇ ਆਪਣੇ ਹੱਥੀ ਸੇਵਾ ਕਰਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply