
ਅੰਮ੍ਰਿਤਸਰ, 17 ਨਵੰਬਰ (ਜਗਦੀਪ ਸਿੰਘ ਸੱਗੂ) – ਕਾਮਰੇਡ ਬਸੰਤ ਲਾਲ ਦੀ ਰਸਮ ਕਿਰਿਆ ਅਤੇ ਸ਼ਰਧਾਂਜਲੀ ਸਮਾਗਮ ਇਸਲਾਮਾਬਾਦ ਵਿਖੇ ਹੋਇਆ, ਜਿਸ ਦੌਰਾਨ ਸ਼ਹਿਰ ਦੇ ਵੱਖ-ਵੱਖ ਸਮਾਜ ਸੇਵਕ ਅਤੇ ਰਾਜਨੀਤਕ ਆਗੂਆਂ ਨੇ ਉਨ੍ਹਾਂ ਨੂੰ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ, ਜਿੰਨਾਂ ਵਿੱਚ ਸੀਪੀਆਈ ਸ਼ਹਿਰੀ ਸਕੱਤਰ ਕਾਮਰੇਡ ਅਮਰਜੀਤ ਸਿੰਘ ਆਸਲ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਜਸਪ੍ਰੀਤ ਸਿੰਘ ਜੱਸਾ, ਕੌਂਸਲਰ ਵਿਜੇ ਕੁਮਾਰ, ਸਾਬਕਾ ਕੌਂਸਲਰ ਪ੍ਰਮੋਦ ਬਬਲਾ, ਸਾਬਕਾ ਕੌਂਸਲਰ ਸੁਰਿੰਦਰ ਕੁਮਾਰ ਸ਼ਿੰਦਾ, ਅਮਰੀਕ ਸਿੰਘ ਹਰੀਪੁਰਾ, ਕਾਮਰੇਡ ਨਰਿੰਦਰ ਧੰਜਲ ਸੀਪੀਆਈ ਐਮ, ਸਤਪਾਲ ਭਗਤ, ਲਖਬੀਰ ਸਿੰਘ ਆਦਿ ਸ਼ਾਮਲ ਸਨ।ਆਗੂਆਂ ਨੇ ਕਾਮਰੇਡ ਬਸੰਤ ਲਾਲ ਨੂੰ ਨਿੱਘੀਆਂ ਸ਼ਰਧਾਂਜਲੀ ਦਿੰਦਿਆਂ ਸਾਂਝੇ ਤੌਰ ਤੇ ਕਿਹਾ ਬਹੁਤ ਥੋੜੇ ਇਨਸਾਨ ਹੁੰਦੇ ਹਨ, ਜੋ ਕਾਮਰੇਡ ਬਸੰਤ ਲਾਲ ਵਾਂਗ ਨਿਰਸਵਾਰਥ ਹੋ ਕੇ ਲੋਕ ਭਲਾਈ ਦੇ ਕਾਰਜਾਂ ਵਿਚ ਜੁੱਟੇ ਰਹਿੰਦੇ ਹਨ ਅਤੇ ਅਜਿਹੇ ਇਨਸਾਨਾਂ ਦੀ ਘਾਟ ਹਮੇਸ਼ਾਂ ਰੜਕਦੀ ਰਹਿੰਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਕਿਸ਼ਨ ਆਰੀਆ, ਸਤਪਾਲ ਭਗਤ, ਸੁਸ਼ੀਲ ਕੁਮਾਰ, ਸਾਬਕਾ ਫੂਡ ਇੰਸਪੈਕਟਰ ਮੋਨੋਹਰ ਲਾਲ ਭਗਤ, ਮਾਸਟਰ ਧਿਆਨ ਚੰਦ, ਵੇਦ ਪ੍ਰਕਾਸ਼, ਦੀਨਾ ਨਾਥ, ਤਿਲਕ ਰਾਜ, ਅਜਾਦ ਚੰਦ, ਨਰਿੰਦਰਪਾਲ ਚਮਿਆਰੀ, ਮੋਹਨ ਲਾਲ, ਅਸ਼ੋਕ ਕੁਮਾਰ, ਜਸਪਾਲ ਪਾਲੀ, ਸਮੂਹ ਪੱਤਰਕਾਰ ਭਾਈਚਾਰਾ, ਝੰਡਾ ਮੱਲ, ਮਾਸਟਰ ਮੇਲਾ ਰਾਮ, ਨਰਿੰਦਰ ਭੋਗਲ ਅਤੇ ਮਦਨ ਲਾਲ ਆਦਿ ਸ਼ਖਸੀਅਤਾਂ ਵੀ ਹਾਜ਼ਰ ਸਨ।
Punjab Post Daily Online Newspaper & Print Media