Wednesday, September 9, 2026

ਡੀ.ਏ.ਵੀ ਪਬਲਿਕ ਸਕੂਲ ਦੀ ਵਿਦੇਸ਼ੀ ਯੂਨੀਵਰਸਿਟੀ ਨਾਲ ਪਈ ਸਾਂਝ

PPN1811201506ਅੰਮ੍ਰਿਤਸਰ, 18 ਨਵੰਬਰ (ਗੁਰਚਰਨ ਸਿੰਘ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਨੇ ਸਿੰਘਾਪੁਰ ਦੀ ਇਕ ਅੰਤਰਸ਼ਰਾਸ਼ਟਰੀ ਵਿੱਦਿਅਕ ਯੂਨੀਵਰਸਿਟੀ ਨਾਲ ਸਾਂਝ ਸਥਾਪਿਤ ਕੀਤੀ ਹੈ, ਜੋ ਕਿ ਯੂ.ਕੇ, ਯੂ.ਐਸ.ਏ ਅਤੇ ਏਸ਼ੀਆ ਵਿੱਚ ਕਾਰਜਸ਼ੀਲ ਹੈ।ਇਹ ਇਕ ਆਨਲਾਇਨ ਸੰਖੇਪ ਤੇ ਸੰਪੂਰਨ ਕਿੱਤਾ ਰਹਿਨੁਮਾ ਪ੍ਰੋਗਰਾਮ ਹੈ ਅਤੇ ਇਹ ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਕਾਲਜ ਵਿੱਚ ਦਾਖਲੇ ਲਈ ਸਹਾਇਕ ਹੋਵੇਗਾ। ਇਹ ਪਲੇਟਫਾਰਮ ਦੇ ਕਾਰਜਕਰਤਾ ਤੇ ਸਾਂਝੇਦਾਰ ਮਿਸ ਨਵਜੀਤ ਨਰੂਲਾ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਰਿਕਾਰਡ ਤਿਆਰ ਕਰਨ ਦੀ ਜਾਣਕਾਰੀ ਦਿੱਤੀ।ਇਸ ਰਿਕਾਰਡ ਦੇ ਨਾਲ ਵਿਦਿਆਰਥੀ ਘਰ ਬੈਠੇ ਹੀ ਆਨਲਾਇਨ ਕਾਲਜ, ਕਿੱਤਾ, ਚੋਣ, ਟੈਸਟ ਤੇ ਵਜ਼ੀਫ਼ੇ ਬਾਰੇ ਸੰਪੂਰਨ ਰੂਪ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਣਗੇ।  ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਲਈ ਸਾਇਕੋਮੈਟਰਿਕ ਟੈਸਟ ਦੀ ਸਹੂਲਤ ਰੱਖੀ ਗਈ ਹੈ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਸਕੂਲ ਦੁਆਰਾ ਕੀਤੀ ਗਈ ਇਸ ਪਹਿਲ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਹ ਵੀ ਆਖਿਆ ਕਿ ਇਹ ਕਰਾਂਤੀਕਾਰੀ ਕਦਮ ਵਿਦਿਆਰਥੀਆਂ ਨੂੰ ਕਿੱਤਾ ਚੋਣ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।ਸਕੂਲ ਪ੍ਰਿੰਸੀਪਲ ਡਾ. ਨੀਰਾ ਸ਼ਰਮਾ, ਨੇ ਇਸ ਪ੍ਰੋਗਰਾਮ ਦੀ ਸਾਂਝੇਦਾਰੀ ਬਾਰੇ ਬੋਲਦਿਆਂ ਆਖਿਆ ਕਿ ਇਹ ਸਾਂਝੇਦਾਰੀ ਵਿਦਿਆਰਥੀਆਂ ਲਈ ਉਚੇਰੀ ਵਿੱਦਿਆ ਵਾਸਤੇ ਕਾਲਜਾਂ ਤੇ ਯੂਨੀਵਰਸਿਟੀਆਂ ਦੀ ਚੋਣ ਕਰਨ ਵਿਚ ਸਹਾਇਕ ਸਿੱਧ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਉਚੇਰੀ ਪੜ੍ਹਾਈ ਤੇ ਉਸ ਤੋਂ ਅੱਗੇ ਭਵਿੱਖ ਲਈ ਇਕ ਮੀਲ ਪੱਥਰ ਸਾਬਤ ਹੋਵੇਗਾ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply