ਬਠਿੰਡਾ, 20 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸੰਤ ਸ੍ਰੋਮਣੀ ਭਗਤ ਨਾਮਦੇਵ ਜੀ ਦੇ 745 ਵੇਂ ਜਨਮ ਦਿਵਸ ਨੂੰ ਸਮਰਪਿਤ ਮਹਾਨ ਸਮਾਗਮ 21 /22 ਨਵੰਬਰ ਨੂੰ ਧੂਮਧਾਮ ਨਾਲ ਮਨਾਉਣ ਉਪੰਰਤ ਵੱਖ ਵੱਖ ਸ਼ਹਿਰ ਵਿਚੋਂ ਹੁੰਦੀ ਹੋਈ ਦੁਪਿਹਰ 2 ਵਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਹਾਜੀ ਰਤਨ ਸਹਿਬ ਵਿਖੇ ਪਹੁੰਚ ਰਹੀ ਹੈ। ਇਸ ਯਾਤਰਾ ਦੇ ਪੂਰਨ ਸਹਿਯੋਗ ਅਤੇ ਅਸ਼ੀਰਵਾਦ ਦੇਣ ਵਾਲੇ ਮਹਾਂਪੁਰਖਾਂ ਵਿੱਚ ਸੰਤ ਬਾਬਾ ਨਰਿੰਦਰ ਸਿੰਘ ਮੁਖੀ ਬਾਬਾ ਨਿਧਾਨ ਸਿੰਘ ਲੰਗਰ ਸਾਹਿਬ, ਸੰਤ ਬਾਬਾ ਬਲਵਿੰਦਰ ਸਿੰਘ, ਸੰਤ ਬਾਬਾ ਸਤਨਾਮ ਸਿੰਘ ਪਿੱਪਲੀਵਾਲੇ, ਸੰਤ ਬਾਬਾ ਕਸਮੀਰਾ ਸਿੰਘ ਭੂਰੀ ਵਾਲੇ ਅਤੇ ਸਟੇਟ ਪ੍ਰਧਾਨ ਜੱਸਾ ਸਿੰਘ ਸਿੰਧੂ ਸਰਬੱਤ ਦਾ ਭਲਾ ਚੈਰੀਟਰੇਬਲ ਟਰੱਸਟ, ਐਸ ਪੀ ਸਿੰਘ ਓਬਰਾਏ ਆਦਿ ਸ਼ਾਮਲ ਸਨ।
ਯਾਦ ਰਹੇ ਕਿ ਨਾਨਕ ਸਾਈ ਫਾਊਡੇਸ਼ਨ ਦੇ 125 ਮੈਂਬਰਾਂ ਦਾ ਜੱਥਾ ਸਿੱਖਾਂ ਦੇ 5ਵੇਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪੰਜਾਬ ਦਰਸ਼ਨ ਯਾਤਰਾ ਕੱਢੀ ਜਾ ਰਹੀ ਸੀ।ਇਹ ਯਾਤਰਾ 16 ਨਵੰਬਰ ਤੋਂ ਸ੍ਰੀ ਹਜ਼ੂਰ ਸਾਹਿਬ ਤੋਂ ਗੰਗਾਨਗਰ ਐਕਸਪ੍ਰੈਸ਼ ਟਰੇਨ ਰਾਹੀਂ ਦਿੱਲੀ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਵਿਖੇ ਸੀਸ ਨਿਵਾਉਣ ਤੋਂ ਬਾਅਦ ਪਾਣੀਪਤ, ਕਰਨਾਲ, ਕੁਰੂਕਸ਼ੇਤਰ ਗੁਰਦੁਆਰਾ ਪਿਪਲੀ ਸਾਹਿਬ, ਪੰਜਾਬ ਦੇ ਪਟਿਆਲਾ, ਫਤਿਹਗੜ੍ਹ ਸਾਹਿਬ, ਗੋਬਿੰਦਗੜ੍ਹ ਖੰਨਾ, ਸਾਹਨੇਵਾਲ, ਲੁਧਿਆਣਾ, ਜਲੰਧਰ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਦੀਦਾਰ ਤੋਂ ਬਾਅਦ 21 ਨਵੰਬਰ ਨੂੰ ਘੁਮਾਨ ਸਾਹਿਬ ਪਹੁੰਚ ਕੇ 22 ਨਵੰਬਰ ਤੱਕ ਪ੍ਰੋਗਰਾਮ ਦੀ ਸੰਪਨਤਾ ਤੋਂ ਬਾਅਦ ਬਠਿੰਡਾ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚ ਕੇ ਵਿਸ਼ਰਾਮ ਕਰੇਗੀ।ਬਠਿੰਡਾ ਵਿਖੇ ਸੰਗਤਾਂ ਦਾ ਪੂਰਜੋਰ ਸੁਆਗਤ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਕੀਤਾ ਜਾ ਰਿਹਾ ਹੈ।ਜਿਨ੍ਹਾਂ ਵਿੱਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਵਤਾਰ ਸਿੰਘ, ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਜਸਕਰਨ ਸਿੰਘ ਸਿਵੀਆਂ, ਭਾਈ ਘਨੱਈਆ ਜੀ ਸੇਵਕ ਦਲ ਸੁਖਬੀਰ ਸਿੰਘ ਬਿੱਟੂ, ਭਾਈ ਦਲਜੀਤ ਸਿੰਘ ਖਾਲਸਾ, ਦਰਸ਼ਨ ਸਿੰਘ ਵਾਲੀਆ, ਭਾਈ ਹਰਬੰਸ ਸਿੰਘ, ਰਜਿੰਦਰ ਸਿੰਘ ਸਿੱਧੂ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਭੁਪਿੰਦਰ ਸਿੰਘ ਭੁੱਲਰ, ਗੁਰਬਖਸ਼ੀਸ਼ ਸਿੰਘ ਚੀਮਾ, (ਬਲਵਿੰਦਰ ਸਿੰਘ ਚੌਹਾਨ, ਉਗਰ ਸਿੰਘ ਦੋਦ, ਮੇਜਰ ਸਿੰਘ ਸਿੱਧੂ, ਦਰਸ਼ਨ ਸਿੰਘ ਸਿੱਧੂ, ਸੁਰਿੰਦਰ ਸਿੰਘ ਰਤਨ ਸਾਰੇ ਕਸ਼ੱਤਰੀ ਟਾਂਕ ਸਭਾ ਦੇ ਅਹੁੱਦੇਦਾਰ ਆਦਿ ਸ਼ਾਮਲ ਹਨ।
Punjab Post Daily Online Newspaper & Print Media