Friday, March 6, 2026

ਮਾਈਗਰੇਟਰੀ ਵਸੋਂ ਲਈ ਪਲੱਸ ਪੋਲੀਉ ਰਾਊਂਡ ਦੌਰਾਨ ਸਾਰੇ ਵਿਭਾਗ ਸਹਿਯੋਗ ਕਰਨ – ਏ.ਡੀ.ਸੀ

PPN2011201503

ਬਠਿੰਡਾ, 20 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਿਹਤ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਵਰਿੰਦਰ ਸ਼ਰਮਾ ਆਈ.ਏ.ਐਸ. ਵਧੀਕ ਡਿਪਟੀ ਕਮਿਸ਼ਨਰ ਦੀ ਰਹਿਣੁਮਾਈ ਹੇਠ ਮੀਟਿੰਗ ਹਾਲ ਮਿਨੀ ਸਕੱਤਰੇਤ ਵਿਖੇ ਪਲੱਸ ਪੋਲੀਉ ਸਬ ਨੈਸ਼ਨਲ ਰਾਊਂਡ 22, 23 ਅਤੇ 24 ਨਵੰਬਰ 2015 ਸਬੰਧੀ ਜਿਲਾ ਟਾਸਕ ਫੋਰਸ ਦੀ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਦੌਰਾਨ ਵੱਖ ਵੱਖ ਵਿਭਾਗਾਂ ਤੋਂ ਆਏ ਹੋਏ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਵਰਿੰਦਰ ਸ਼ਰਮਾ ਆਈ.ਏ.ਐਸ. ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਨੇ ਕਿਹਾ ਕਿ ਇਸ ਰਾਊਂਡ ਦੌਰਾਨ ਸਾਰੇ ਵਿਭਾਗ ਸਿਹਤ ਵਿਭਾਗ ਦੇ ਕਰਮਚਾਰੀਆਂ ਦਾ ਸਹਿਯੋਗ ਕਰਨ ਤਾਂ ਜੋ ਪੋਲੀਉ ਦਾ ਜੜ ਤੋਂ ਖਾਤਮਾ ਕੀਤਾ ਜਾ ਸਕੇ। ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ. ਰਾਕੇਸ਼ ਗੋਇਲ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਰਾਊਂਡ ਦੌਰਾਨ 22, 23 ਅਤੇ 24 ਨਵੰਬਰ ਨੂੰ ਜਿਲੇ ਭਰ ਵਿੱਚ 40 ਮੋਬਾਈਲ ਟੀਮਾਂ, 3 ਟਰਾਂਜਿਟ ਟੀਮਾਂ ਅਤੇ 111 ਹਾਊਸ ਟੂ ਹਾਊਸ ਟੀਮਾਂ ਲਗਭਗ 20866 ਪ੍ਰਵਾਸੀ ਅਤੇ ਹਾਈ ਰਿਸਕ ਖੇਤਰ ਦੇ ਜੀਰੋ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਉ ਵੈਕਸੀਨ ਦੀਆਂ ਬੂੰਦਾਂ ਪਿਲਾਉਣਗੀਆਂ। ਉਨ੍ਹਾਂ ਦੱਸਿਆ ਕਿ ਇਸ ਰਾਊਂਡ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਜਿਲਾ ਪਰਿਸ਼ਦ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਫੂਡ ਸਪਲਾਈ ਵਿਭਾਗ, ਬਿਜਲੀ ਬੋਰਡ, ਸਮਾਜ ਸੇਵੀ ਸੰਸਥਾਵਾਂ, ਆਈ.ਐਮ.ਏ., ਰੇਲਵੇ ਵਿਭਾਗ ਅਤੇ ਪੁਲਿਸ ਵਿਭਾਗ ਆਦਿ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਆਏ ਹੋਏ ਨੁਮਾਇੰਦਿਆਂ ਤੋਂ ਇਲਾਵਾ ਡਿਪਟੀ ਮੈਡੀਕਲ ਕਮਿਸ਼ਨਰ, ਸਮੂਹ ਸੀਨੀਅਰ ਮੈਡੀਕਲ ਅਫਸਰ, ਜਿਲ੍ਹਾ ਮਾਸ ਮੀਡੀਆ ਅਫਸਰ, ਬਲਾਕ ਸਿਹਤ ਐਜੂਕੇਟਰ, ਜਿਲਾ ਅਤੇ ਬਲਾਕ ਟੀਕਾਕਰਣ ਨੋਡਲ ਅਫਸਰ ਆਦਿ ਹਾਜ਼ਿਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply