Friday, September 11, 2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਦਿਆਰਥੀਆਂ ਦਾ ਮੈਡੀਕਲ ਚੈਕਅਪ ਕੀਤਾ

PPN2011201509

ਮਾਲੇਰਕੋਟਲਾ, 20 ਨਵੰਬਰ (ਹਰਮਿੰਦਰ ਸਿੰਘ ਭੱਟ)- ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਅਧੀਨ ਸੀ.ਐਚ.ਸੀ. ਅਮਰਗੜ੍ਹ (ਸੰਗਰੂਰ) ਅਤੇ ਰਮਨਦੀਪ ਕੌਰ ਸਟਾਫ ਨਰਸ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨਾਰੀਕੇ ਵਿਖੇ ਸਕੂਲ ਦੇ ਲਗਭਗ 196 ਵਿਦਿਆਰਥੀਆਂ ਦਾ ਮੈਡੀਕਲ ਚੈਕਅਪ ਕੀਤਾ। ਡਾ. ਨਵਾਬ ਅਤੇ ਡਾ. ਭੱਟੀ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿਹਤ ਇੱਕ ਵਡਮੁੱਲਾ ਸਰਮਾਇਆ ਹੈ। ਇਸ ਬਾਰੇ ਵਿਦਿਆਰਥੀਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਿਹਤ, ਅੱਖਾਂ, ਦੰਦਾਂ ਅਤੇ ਹੋਰ ਬਿਮਾਰੀਆਂ ਦੀ ਸਮੇਂ-ਸਮੇਂ ਸਿਰ ਮੈਡੀਕਲ ਜਾਂਚ ਹੁੰਦੀ ਰਹਿੰਦੀ ਹੈ। ਇਸ ਮਿਸ਼ਨ ਅਧੀਨ ਜਿਨ੍ਹਾਂ ਵਿਦਿਆਰਥੀਆਂ ਨੂੰ ਮੌਕੇ ਤੇ ਦਵਾਈ ਦੀ ਲੌੜ ਸਮਝੀ ਗਈ ਉਹਨਾਂ ਨੂੰ ਦਵਾਈ ਵੀ ਦਿੱਤੀ ਗਈ। ਜਿਹੜੇ ਵਿਦਿਆਰਥੀ ਜਾਂਚ ਦੁਆਰਾ ਜਿਆਦਾ ਰੋਗੀ ਸਮਝੇ ਗਏ ਉਹਨਾਂ ਨੂੰ ਸੀ.ਐਚ.ਸੀ. ਅਮਰਗੜ੍ਹ ਵਿਖੇ ਉਚ ਜਾਂਚ ਲਈ ਬੁਲਾਇਆ ਗਿਆ। ਪ੍ਰਿੰਸੀਪਲ ਸ. ਰਣਜੀਤ ਸਿੰਘ ਨੇ ਇਸ ਟੀਮ ਦਾ ਸਵਾਗਤ ਕੀਤਾ ਅਤੇ ਪੰਜਾਬ ਦੇ ਸਿਹਤ ਵਿਭਾਗ ਦਾ ਇਸ ਮੈਡੀਕਲ ਜਾਂਚ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਸ. ਜਸਵਿੰਦਰ ਸਿੰਘ, ਸਾਬਰ ਅਲੀ ਜੁਬੈਰੀ, ਸ. ਸੰਪੂਰਨ ਸਿੰਘ, ਸ. ਦਵਿੰਦਰ ਸਿੰਘ, ਸ. ਕੇਵਲ ਸਿੰਘ, ਮੁਹੰਮਦ ਸੌਦਾੲਗਰ, ਮੈਡਮ ਸੁਮਨਦੀਪ ਕੌਰ ਅਤੇ ਹੋਰ ਸਟਾਫ ਮੈਂਬਰ ਵੀ ਹਾਜਰ ਸਨ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply