Wednesday, September 9, 2026

ਮਨ ਦੀ ਸ਼ੁੱਧਤਾ ਨਾਲ ਹੀ ਨਸ਼ਿਆਂ ਦਾ ਤਿਆਗ ਕੀਤਾ ਜਾ ਸਕਦਾ ਹੈ- ਸਿਵੀਆਂ

Jaskaran Sivian

ਬਠਿੰਡਾ, 21 ਨਵੰਬਰ (ਜਸਵਿੰੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਨਜਦੀਕੀ ਪਿੰਡ ਕੋਟਸਮੀਰ ਦੀ ਢਾਣੀ ਚਕੇਰੀਆਂ ਦੇ ਗੁਰਦੁਆਰਾ ਸਾਹਿਬ ਵਿੱਚ ਪਿੰਡ ਦੇ ਪਤਵੰਤਿਆਂ ਸੱਜਣਾਂ ਦੇ ਸੱਦੇ ‘ਤੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ‘ਤੇ ਪੁੱਜੇ।ਸਮਾਗਮ ਨੂੰ ਸੰਬੋਧਨ ਕਰਦਿਆਂ ਭਾਈ ਸਿਵੀਆਂ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਧੁੰਨਾਂ ਜਦੋ ਕੰਨੀ ਪੈਦੀਆਂ ਹਨ ਤਾਂ ਕਲੇਜੇ ਠੰਡ ਪੈਦੀ ਹੈ।ਪਰ ਅਫਸੋਸ ਹੈ ਕਿ ਇਸ ਪਵਿੱਤਰ ਬਾਣੀ ਦਾ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਥਾਂ ਪੁਰ ਥਾਂ ਨਿਰਾਦਰ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਮਾਰੂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਕਿਹਾ ਕਿ ਨਸ਼ੇ ਆਦਮੀ ਨੂੰ ਆਰਥਿਕ, ਸਮਾਜਿਕ ਅਤੇ ਮਾਨਸਿਕ ਤੌਰ ‘ਤੇ ਬਹੁਤ ਹੀ ਕਮਜੋਰ ਕਰ ਦਿੰਦੇ ਹਨ। ਮਾਨਸਿਕ ਤੌਰ’ਤੇ ਗਿਰਿਆ ਹੋਇਆ ਮਨੁੱਖ ਕਈ ਵਾਰੀ ਬਹੁਤ ਹੀ ਮਾੜੇ ਕੰਮਾਂ ਨੂੰ ਅੰਜਾਮ ਦੇ ਦਿੰਦਾ ਹੈ।ਉਨ੍ਹਾਂ ਕਿਹਾ ਕਿ ਵਿਗੜੇ ਹੋਏ ਮਨ ਨੂੰ ਗੁਰਬਾਣੀ ਤੋਂ ਸੇਧ ਲੈ ਕੇ ਹੀ ਸੁਧਾਰਿਆ ਜਾ ਸਕਦਾ। ਉਨ੍ਹਾਂ ਬੀਬੀਆਂ ਨੂੰ ਖਾਸ਼ ਕਰਕੇ ਕਿਹਾ ਕਿ ਮਾਂ ਚਾਹੇ ਤਾਂ ਬੱਚੇ ਨੂੰ ਬਹੁਤ ਵਧੀਆਂ ਇਨਸਾਨ ਬਣਾ ਸਕਦੀ ਹੈ ।ਇਸੇ ਕਰਕੇ ਤਾਂ ਇਤਿਹਾਸ ਗਵਾਹ ਹੈ ਕਿ ਜਿਸ ਕੌਮ ਦੀਆਂ ਮਾਵਾਂ ਸੁਚੇਤ ਹੋਣ ਉਹ ਕੌਮਾਂ ਹੀ ਚੜ੍ਹਦੀ ਕਲਾ ਵਿਚ ਜਾਂਦੀਆਂ ਹਨ। ਵਰਨਾ ਜੇ ਮਾਵਾਂ ਨੇ ਆਪਣੀ ਜੁੰਮੇਵਾਰੀ ਤੋਂ ਕਤਾਹੀ ਕਰ ਦਿੱਤੀ ਤਾਂ ਪ੍ਰਮਾਤਮਾ ਉਨ੍ਹਾਂ ਨੂੰ ਮਾਫ਼ ਨਹੀ ਕਰੇਗਾ, ਕਿਉਕਿ ਪ੍ਰਮਾਤਮਾ ਨੇ ਆਪਣੀ ਸਭ ਤੋਂ ਵੱਡੀ ਜੁੰੇਮੇਵਾਰੀ ਸੌਂਪ ਕੇ ਆਪਣੀ ਅਣਮੁੱਲੀ ਦਾਤ ਮਾਂ ਦੀ ਝੋਲੀ ਪਾਈ ਹੈ।ਉਨ੍ਹਾਂ ਅਖੀਰ ਵਿਚ ਸੰਗਤ ਨੂੰ ਪ੍ਰਣ ਕਰਾਇਆ ਕਿ ਕੋਈ ਵੀ ਮਾਰੂ ਨਸ਼ਾ ਨਹੀ ਕਰਾਂਗੇ ਅਤੇ ਵਧੀਆ ਸਮਾਜ ਸਿਰਜਣ ਦੀ ਜਿੰਮੇਵਾਰੀ ਨਿਭਾਵਾਂਗੇ।ਇਸ ਮੌਕੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਉੱਘੇ ਪ੍ਰਚਾਰਕ ਇਕਬਾਲ ਸਿੰਘ ਸੋਨੀ, ਬਾਬਾ ਸੁਖਪਾਲ ਸਿੰਘ ਭਾਗੀਬਾਂਦਰ, ਮੇਅਰ ਸਿੰਘ, ਜੀਤ ਸਿੰਘ, ਗੁਰਾਦਿੱਤਾ ਸਿੰਘ ਅਤੇ ਬੀਬੀਆਂ ਵੱਡੀ ਗਿਣਤੀ ਵਿਚ ਸ਼ਾਮਲ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply