Saturday, September 12, 2026

ਏਡਿਡ ਸਕੂਲ ਯੂਨੀਅਨ ਵਲੋਂ ਮਰਜ਼ਰ ਦੀ ਮੰਗ ਨੂੰ ਲੈ ਕੇ ਸੰਸਦੀ ਸਕੱਤਰ ਮੈਡਮ ਸਿੱਧੂ ਨੂੰ ਮੰਗ ਪੱਤਰ

PPN2211201511

ਛੇਹਰਟਾ, 22 ਨਵੰਬਰ (ਸੁਖਬੀਰ ਖੁਰਮਨੀਆ)- ਏਡਿਡ ਸਕੂਲ ਯੂਨੀਅਨ ਅੰਮ੍ਰਿਤਸਰ ਦਾ ਇਕ ਵਫਦ ਜਿਲ੍ਹਾਂ ਪ੍ਰਧਾਨ ਰਾਜ ਕੁਮਾਰ ਮਿਸ਼ਰਾ ਤੇ ਸਕੱਤਰ ਯਸ਼ਪਾਲ ਸ਼ਰਮਾ ਦੀ ਅਗਵਾਈ ਹੇਠ ਸੀਪੀਐਸ ਮੈਡਮ ਨਵਜੋਤ ਕੌਰ ਸਿੱਧੂ ਨੂੰ ਮਿਲਿਆ। ਇਸ ਮੋਕੇ ਉਨ੍ਹਾਂ ਕਿਹਾ ਕਿ ਏਡਿਡ ਸਕੂਲਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣ ਚੁੱਕੀ ਹੈ, ਜਿਸ ਕਰਕੇ ਲੰਬੇ ਸਮੇਂ ਤੋਂ ਯੂਨੀਅਨ ਸਿਰਫ ਇਕ ਹੀ ਮੰਗ ਕਰ ਰਹੀ ਹੈ ਕਿ ਪੰਜਾਬ ਦੇ 468 ਦੇ ਕਰੀਬ ਸਕੂਲਾਂ ਦੇ 3700 ਕੰਮ ਕਰ ਰਹੇ ਮੁਲਾਜਮਾਂ ਨੂੰ ਸਰਕਾਰ ਮਰਜ ਕਰੇ ਜੋ ਸਰਕਾਰ ਵਾਸਤੇ ਹਰ ਤਰ੍ਹਾਂ ਨਾਲ ਲਾਹੇਵੰਦ ਸਾਬਤ ਹੋਵੇਗਾ, ਕਿਉਂਕਿ ਸਰਕਾਰ ਪਹਿਲਾਂ ਹੀ 95 ਫੀਸਦੀ ਗ੍ਰਾਂਟ ਦੇ ਹੀ ਰਹੀ ਹੈ।ਸੰਸਦੀ ਸਕੱਤਰ ਮੈਡਮ ਨਵਜੋਤ ਕੌਰ ਸਿੱਧੂ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਏਡਿਡ ਸਕੂਲਾਂ ਦੀ ਇਸ ਮੰਗ ਲਈ ਉਹ ਸਿੱਖਿਆ ਮੰਤਰੀ ਨਾਲ ਗੱਲਬਾਤ ਕਰਨਗੇ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੀਟਿੰਗ ਦਾ ਸਮਾਂ ਵੀ ਦਵਾਉਣਗੇ। ਉਨ੍ਹਾਂ ਕਿਹਾ ਕਿ ਸਾਡੇ ਗੁਆਂਢੀ ਰਾਜਾਂ ਨੇ ਵੀ ਏਡਿਡ ਸਕੂਲ ਮੁਲਾਜਮਾਂ ਨੂੰ ਸਰਾਕਰੀ ਸਕੂਲਾਂ ਵਿਚ ਮਰਜ ਕੀਤਾ ਹੈ ਤਾਂ ਪੰਜਾਬ ਸਰਕਾਰ ਲਈ ਵੀ ਇਹ ਕਦਮ ਲਾਹੇਵੰਦ ਰਹੇਗਾ। ਇਸ ਮੋਕੇ ਅਜੇ ਚੋਹਾਨ, ਜਸਵਿੰਦਰ ਸਿੰਘ, ਪ੍ਰਿਥੀਪਾਲ ਸਿੰਘ, ਰਿਸ਼ੀ ਨਈਅਰ, ਰਵਿੰਦਰ ਕੁਮਾਰ, ਰਮੇਸ਼ ਕੁਮਾਰ ਆਦਿ ਹਾਜਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply