
ਬਟਾਲਾ, 24 ਨਵੰਬਰ (ਨਰਿੰਦਰ ਬਰਨਾਲ)- ਇੰਪਲਾਈਜ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਸਹਿਰੀ ਸੀਡ ਵਲੋਂ ਮਿਥੇ ਪ੍ਰੋਗਰਾਮ ਅਨੁਸਾਰ ਸ੍ਰੀ ਰਵੀ ਕੁਮਾਰ ਲਾਈਨਮੈਨ ਦੀ ਕੀਤੀ ਨਜ਼ਾਇਜ ਬਦਲੀ ਦੇ ਵਿਰੋਧ ਵਿਚ ਰੋਸ ਰੈਲੀ ਕੀਤੀ ਗਈ ਜਿਸਦੀ ਪ੍ਰਧਾਨਗੀ ਸz.ਬਲਦੇਵ ਸਿੰਘ ਸੰਧੂ ਪ੍ਰਧਾਨ ਮੰਡਲ ਬਟਾਲਾ ਨੇ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆ ਬਲਦੇਵ ਸਿੰਘ ਸੰਧੂ ਨੇ ਪਾਵਰ ਕਾਮ ਦੀ ਮੈਨੇਜਮੈਂਟ ਕੋਲੋਂ ਜੋਰਦਾਰ ਮੰਗ ਕੀਤੀ ਕਿ ਮੁਲਾਜਮਾ ਦੀਆ ਦੂਰ ਦੁਰਾਡੇ ਕੀਤੀਆ ਜਾ ਰਹੀਆ ਬਦਲੀਆ ਬੰਦ ਕੀਤੀਆ ਜਾਣ ਜੇਕਰ ਅਜਿਹਾ ਨਹੀਂ ਕੀਤਾ ਜਾਦਾਂ ਤਾਂ ਇੰਪਲਾਈਜ ਫੈਡਰੇਸ਼ਨ ਆਪਣੇ ਸੰਘਰਸ਼ ਦਾ ਘੇਰਾ ਹੋਰ ਵਿਸਾਲ ਕਰੇਗੀ ਅਤੇ ਨਿਕਲਣ ਵਾਲੇ ਸਿੱਟਿਆ ਦੀ ਜਿੰਮੇਵਾਰੀ ਲੋਕਲ ਮੈਨੇਜਮੈਂਟਅਤੇਪਾਵਰ ਕਾਮ ਮੈਨੇਜਮੈਟ ਦੀ ਹੋਵੇਗੀ ਇਸ ਤੋਂ ਇਲਾਵਾ ਰੈਲੀ ਨੂੰ ਸੰਬੋਧਨ ਕਰਦਿਆ ਸz. ਸੁਰਜੀਤ ਸਿੰਘ ਅਮਰਗੜ ਪ੍ਰਧਾਨ ਸਹਿਰੀ ਸੀਡ ਨੇ ਬੋਰਡ ਮੈਨੇਜਮੈਟ ਉੱਤੇ ਦੋਸ਼ ਲਗਾਇਆ ਕਿ ਸਰਕਲ ਵਿਚ ਹਜਾਰਾਂ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਵੀ ਮੁਲਾਜਮਾ ਦੀ ਬਦਲੀਆ ਆਉਟ ਆਫ ਜੋਨ ਕੀਤੀਆਂ ਜਾ ਰਹੀਆ ਹਨ ਜਿਸਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਲੋਕਲ ਮੈਨੇਜਮੈਟ ਅਤੇ ਬੋਰਡ ਦੀ ਮੈਨੇਜਮੈਂਟ ਚ’ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਇਸ ਰੈਲੀ ਤੋਂ ਇਲਾਵਾ ਬਾਬਾ ਲਖਵਿੰਦਰ ਸਿੰਘ ਵੜੈਚ ਸਰਪ੍ਰਸਤ ਸਹਿਰੀ ਮੰਡਲ ਬਟਾਲਾ ਹੀਰਾ ਲਾਲ ਪ੍ਰਧਾਨ ਪੂਰਬ ਸੀਡ ਬਟਾਲਾ ਦੀ ਪਰਮਜੀਤ ਸ਼ਰਮਾ ਸਾਊਥ ਪ੍ਰਧਾਨ ਬਟਾਲਾ, ਰਛਪਾਲ ਸਿੰਘ, ਪ੍ਰਧਾਨ ਪੱਛਮ ਸੀਡ ਬਟਾਲਾ , ਬ੍ਰਿਕਰਮ ਸਿੰਘ ਬਾਜਵਾ ਮੀਤ ਪ੍ਰਧਾਨ ਸਹਿਰੀ ਡਵੀਜਨ ਬਟਾਲਾ ਤੇ ਰਵੀ ਕੁਮਾਰ ਸਕੱਤਰ ਸਹਿਰੀ ਸੀਡ ਬਟਾਲਾ ਨੇ ਸੰਬੋਧਨ ਕੀਤਾ। ਇਸ ਰੈਲੀ ਵਿਚ ਵਿਸ਼ੇਸ ਤੌਰ ਤੇ ਪਹੁੰਚੇ ਸz. ਗੁਰਦੇਵ ਸਿੰਘ ਬੱਲਪੁਰੀਆ ਨੇ ਮੁਲਾਜਮਾ ਨੂੰ ਵਿਸ਼ਵਾਸ ਦੁਵਾਇਆ ਕਿ ਰਵੀ ਕੁਮਾਰ ਦੀ ਬਦਲੀ ਰੱਦ ਕਰਵਾਉਣ ਲਈ ਜਦੋਂ ਜਹਿਦ ਜਾਰੀ ਰੱਖੀ ਜਾਵੇਗੀ ਅਤੇ ਬਦਲੀ ਰੱਦ ਕਰਵਾ ਕੇ ਹੀ ਦਮ ਲਿਆ ਜਾਵੇਗਾ। ਅਖੀਰ ਵਿਚ ਸz. ਮੱਖਣ ਸਿੰਘ ਅਕਰਪੁਰਾ ਮੀਤ ਪ੍ਰਧਾਨ ਸਹਿਰੀ ਮੰਡਲ ਬਟਾਲਾ ਨੇ ਰੈਲੀ ਵਿਚ ਸਮੂਲੀਅਤ ਕਰਨ ਤੇ ਮੁਲਾਜਮਾ ਦਾ ਧੰਨਵਾਦ ਕੀਤਾ ।
Punjab Post Daily Online Newspaper & Print Media