
ਅੰਮ੍ਰਿਤਸਰ, 28 ਨਵੰਬਰ (ਸੁਖਬੀਰ ਖੁਰਮਣੀਆ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦੇ ਸਕਸ਼ਮ ਰੱਤੜਾ (ਦੱਸਵੀਂ ਜਮਾਤ) ਨੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਤਾ। ਇਹ ਰਾਜਸ਼ਪੱਧਰ ਦਾ ਕਵਿਤਾ ਮੁਕਾਬਲਾ ਬਾਲ ਭਲਾਈ ਪਰਿਸ਼ਦਂ ਪੰਜਾਬ ਵੱਲੋਂ ਅਯੋਜਿਤ ਕੀਤਾ ਗਿਆ। ਇਸ ਮੁਕਾਬਲੇ ਵਿੱਚ ਅੱਠ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਇਸ ਮੁਕਾਬਲੇ ਦਾ ਮੁੱਖ ਵਿਸ਼ਾ :ਸ਼ (ਚਾਇਲਡ ਸੇਫ਼ਟੀ ਤੇ ਪਰੋਟੈਕਸ਼ਨ) ਬਾਲ ਸੁਰੱਖਿਆ ਤੇ ਸਾਂਭਸ਼ਸੰਭਾਲਂ ਸੀ। ਸਕਸ਼ਮ ਦੁਆਰਾ ਬੋਲੀ ਗਈ ਕਵਿਤਾ ਸਕੂਲ ਦੇ ਪੰਜਾਬੀ ਵਿਭਾਗ ਦੇ ਅਧਿਆਪਕ ਸ. ਗੁਰਬਿੰਦਰ ਸਿੰਘ ਭੱਟੀ ਦੀ ਸਵੈਸ਼ਰਚਿਤ ਰਚਨਾ ਸੀ। ਮੌਕੇ ਤੇ ਹਾਜ਼ਰ ਜੱਜਾਂ ਨੇ ਸਕਸ਼ਮ ਰੱਤੜਾ ਦੀ ਪੇਸ਼ਕਾਰੀ ਤੇ ਕਵਿਤਾ ਦੇ ਵਿਸ਼ੇਸ਼ਵਸਤੂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਜੀ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਜੇਤੂ ਵਿਦਿਆਰਥੀ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਅੱਗੇ ਵੱਧਣ ਦਾ ਅਸ਼ੀਰਵਾਦ ਦਿੱਤਾ। ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਪ੍ਰਸੰਨਤਾ ਹੈ ਕਿ ਸਕੂਲ ਦੇ ਵਿਦਿਆਰਥੀ ਵੱਖਸ਼ਵੱਖ ਗਤੀਵਿਧੀਆਂ ਵਿੱਚ ਭਾਗ ਲੈ ਕੇ ਆਪਣੀ ਪ੍ਰਤਿਭਾ ਨੂੰ ਪੇਸ਼ ਕਰ ਰਹੇ ਹਨ।
Punjab Post Daily Online Newspaper & Print Media