Thursday, March 26, 2026

ਅਨਿਲ ਜੋਸ਼ੀ ਨੇ ਆਕਾਸ਼ ਐਵਨਿਊ ਵਿਖੇ ਗੁਰਮਤਿ ਸਮਾਗਮ ‘ਚ ਹਾਜਰੀ ਭਰੀ

PPN3011201509

ਅੰਮ੍ਰਿਤਸਰ, 30 ਨਵੰਬਰ (ਜਗਦੀਪ ਸਿੰਘ ਸੱਗੂ)- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿਚ ਗੁਰੁਦਆਰਾ ਦੱਸਵੀਂ ਪਾਤਸ਼ਾਹੀ ਆਕਾਸ਼ ਐਵਨਿਊ ਵਿਖੇ ਆਯੋਜਿਤ ਵਿਸ਼ਾਲ ਗੁਰਮਤਿ ਸਮਾਗਮ ਵਿੱਚ ਕੈਬਿਨਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਹਾਜਰੀ ਭਰ ਕੇ ਕੀਰਤਨ ਸਰਵਨ ਕੀਤਾ।ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸ਼੍ਰੀ ਜੋਸ਼ੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਜੋਸ਼ੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਸੱਚ ਬੋਲਣ, ਕਿਰਤ ਕਰਨ ਤੇ ਨਾਮ ਜਪਣ ਦਾ ਉਪਦੇਸ਼ ਦਿੱਤਾ ਸੀ, ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਉਨਾਂ ਦੇ ਦੱਸੇ ਪੂਰਨਿਆਂ ‘ਤੇ ਚੱਲਦੇ ਹੋਏ ਮਨੁੱਖੀ ਭਲਾਈ ਨੂੰ ਅਪਣਾ ਮਨੋਰਥ ਬਣਾਈਏ। ਉਨਾਂ ਕਿਹਾ ਗੁਰੂ, ਪੀਰ ਤੇ ਪੈਗੰਬਰ ਸਾਰਿਆਂ ਦੇ ਸਾਂਝੇ ਹੁੰਦੇ ਹਨ, ਇਸ ਲਈ ਧਾਰਮਿਕ ਸਮਾਗਮ ਸਾਨੂੰ ਸਾਰਿਆਂ ਨੂੰ ਮਿਲ ਕੇ ਮਨਾਉਣੇ ਚਾਹੀਦੇ ਹਨ।ਜੋਸ਼ੀ ਨੇ ਕਿਹਾ ਕਿ ਉਨਾਂ ਨੂੰ ਗੁਰੂ ਨਗਰੀ ਦੀ ਜੋ ਸੇਵਾ ਮਿਲੀ ਹੈ, ਪ੍ਰਮਾਤਮਾ ਕਿਰਪਾ ਕਰਨ ਤੇ ਉਹ ਇਹ ਸੇਵਾ ਪੂਰੀ ਤਨਦੇਹੀ ਨਾਲ ਕਰਦੇ ਰਹਿਣ।ਇਸ ਮੌਕੇ ਤੇ ਕੌਂਸਲਰ ਪ੍ਰਭਜੀਤ ਸਿੰਘ ਰਟੌਲ, ਕਪਿਲ ਸ਼ਰਮਾ, ਬੀ, ਏਲ. ਸ਼ਰਮਾ, ਰੀਨਾ ਜੇਟਲੀ, ਅਮਨਦੀਪ ਚੰਦੀ, ਅਨਿਰੁਧ ਮੇਹਰਾ, ਸੁਖਵਿੰਦਰ ਸਿੰਘ, ਗਗਨਦੀਪ ਸਿੰਘ, ਸੰਪੂਰਨ ਸਿੰਘ, ਬਚਿਤਰ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਰਾਣੋ ਭੈਣ ਜੀ, ਪਾਹੁਲ ਰਟੌਲ ਆਦਿ ਮੌਜੂਦ ਸਨ ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply