Thursday, March 19, 2026

ਆਮ ਆਦਮੀ ਪਾਰਟੀ ਸਮਰਾਲਾ ਵੱਲੋਂ ‘ਆਪ ਕਾ ਦਾਨ’ ਮੁਹਿੰਮ ਦੀ ਸ਼ੁਰੂਆਤ

PPN3011201514

ਸਮਰਾਲਾ, 30 ਨਵੰਬਰ (ਪ.ਪ.)- ਆਮ ਆਦਮੀ ਪਾਰਟੀ ਹਲਕਾ ਸਮਰਾਲਾ ਦੇ ਸਮੂਹ ਵਲੰਟੀਅਰਾਂ ਦੀ ਇੱਕ ਜਰੂਰੀ ਮੀਟਿੰਗ ਪਾਰਟੀ ਦੇ ਮੁੱਖ ਦਫਤਰ ਖੰਨਾ ਰੋਡ ਸਮਰਾਲਾ ਵਿਖੇ ਹੋਈ। ਜਿਸ ਵਿੱਚ ਪਾਰਟੀ ਦੁਆਰਾ 2017 ਦੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਫੰਡ ਇਕੱਠਾ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦੇਣ ਲਈ ਅਮਿਤ ਤਵਰ ਅਤੇ ਕਰਨ ਦਿੱਲੀ ਤੋਂ ਉਚੇਚੇ ਤੌਰ ਤੇ ਪਹੁੰਚੇ।ਜਿਨ੍ਹਾਂ ਨੇ ਇਸ ਮੀਟਿੰਗ ਦੌਰਾਨ ਦੱਸਿਆ ਕਿ ਫੰਡ ਲੈਣ ਸਬੰਧੀ ‘ਆਪ ਕਾ ਦਾਨ’ ਨਾਂ ਦੀ ਇੱਕ ਮੋਬਾਇਲ ਐਪ ਸ਼ੁਰੂ ਕੀਤੀ ਗਈ ਹੈ। ਜਿਸ ਨੂੰ ਪਾਰਟੀ ਦੁਆਰਾ ਨਿਯੁਕਤ ਅਸੈਂਬਲੀ ਇਚਾਰਜ ਜਾਂ ਸੈਕਟਰ ਇੰਚਾਰਜ ਹੀ ਚਲਾ ਸਕਣਗੇ।ਜੋ ਵਿਅਕਤੀ ਪਾਰਟੀ ਨੂੰ ਦਾਨ ਦੇਵੇਗਾ ਤਾਂ ਉਸ ਦਾ ਤੁਰੰਤ ਮੈਸੇਜ ਉਸ ਦੇ ਫੋਨ ਤੇ ਆ ਜਾਵੇਗਾ।ਇਨ੍ਹਾਂ ਤੋਂ ਇਲਾਵਾ ਹੋਰ ਕਿਸੇ ਪਾਰਟੀ ਫੰਡ ਲੈਣ ਦਾ ਅਧਿਕਾਰ ਨਹੀਂ ਹੋਵੇਗਾ। ਉਨ੍ਹਾਂ ਅੱਗੇ ਇਹ ਵੀ ਦੱਸਿਆ ਕਿ ਜੇਕਰ ਕੋਈ ਇਨ੍ਹਾਂ ਤੋਂ ਇਲਾਵਾ ਪਾਰਟੀ ਫੰਡ ਲੈਣ ਦੀ ਕੋਸ਼ਿਸ਼ ਕਰੇਗਾ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’ਆਪ ਕਾ ਦਾਨ’ ਮੁਹਿੰਮ ਦੀ ਸਮਰਾਲਾ ਵਿਖੇ ਸ਼ੁਰੂਆਤ ਕਰਨ ਲਈ ਇਸ ਸਬੰਧੀ ਹਲਕਾ ਇੰਚਾਰਜ ਦਲਜੀਤ ਸਿੰਘ ਸ਼ਾਹੀ ਨੂੰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਸੈਕਟਰ ਇੰਚਾਰਜ ਸਮਰਾਲਾ ਵਜੋਂ ਸੰਤੋਖ ਸਿੰਘ ਨਾਗਰਾ, ਜਗਤਾਰ ਸਿੰਘ ਦਿਆਲਪੁਰਾ, ਰਿੰਪੀ ਵਰਮਾ ਨੂੰ ਲਗਾਇਆ ਗਿਆ ਹੈ। ਮਾਛੀਵਾੜਾ ਸਾਹਿਬ ਤੋਂ ਸੈਕਟਰ ਇੰਚਾਰਜ ਕੇਵਲ ਸਿੰਘ ਹੇਡੋਂ ਬੇਟ, ਨਰਿੰਦਰਪਾਲ ਸਿੰਘ ਬਾਜਵਾ ਅਤੇ ਸੁਖਵਿੰਦਰ ਸਿੰਘ ਗਿੱਲ ਨੂੰ ਲਗਾਇਆ ਗਿਆ ਹੈ।’ਆਪ ਕਾ ਦਾਨ’ ਮੁਹਿੰਮ ਤਹਿਤ ਜੋ ਵੀ ਫੰਡ ਪਾਰਟੀ ਨੂੰ ਇਕੱਤਰ ਹੋਵੇਗਾ ਉਸ ਸਬੰਧੀ ਸਾਰੀ ਜਾਣਕਾਰੀ ਪਾਰਟੀ ਵੱਲੋਂ ਆਪਣੀ ਵੈਬਸਾਈਟ ਤੇ ਪਾਈ ਜਾਵੇਗੀ, ਜਿਸ ਨੂੰ ਹਰ ਵਿਅਕਤੀ ਦੇਖ ਸਕੇਗਾ।ਇਸ ਸਬੰਧੀ ਇੱਕ ਂਇੱਕ ਪੈਸੇ ਦਾ ਹਿਸਾਬ ਲੋਕਾਂ ਨੂੰ ਪਤਾ ਲੱਗੇਗਾ।  ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਕਸ਼ਮੀਰੀ ਲਾਲ, ਡਾ. ਹਰਬੰਸ ਲਾਲ ਵਰਮਾ, ਸੰਤੋਖ ਸਿੰਘ ਨਾਗਰਾ, ਜਗਤਾਰ ਸਿੰਘ ਦਿਆਲਪੁਰਾ, ਐਡਵੋਕੇਟ ਸਾਹਿਲ ਕੌਸ਼ਲ, ਐਡਵੋਕੇਟ ਦਲਜੀਤ ਸਿੰਘ ਸ਼ਾਹੀ, ਪ੍ਰਸ਼ਾਂਤ ਭਾਰਦਵਾਜ, ਮਲਕੀਤ ਸਿੰਘ, ਅਮਰੀਕ ਸਿੰਘ ਮਾਣਕੀ, ਮੇਵਾ ਸਿੰਘ, ਜਸਵੀਰ ਸਿੰਘ ਬਘੌਰ, ਗੁਰਚਰਨ ਸਿੰਘ ਲੱਧੜਾਂ, ਅਵਤਾਰ ਸਿੰਘ ਉਟਾਲ, ਹਰਦੀਪ ਓਸ਼ੋ ਆਦਿ ਹਾਜਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply