Thursday, April 30, 2026

ਉੱਘੇ ਸਮਾਜ ਸੇਵੀ ਮਨਜਗਮੀਤ ਸਿੰਘ ਦੀ ਸਟੇਟ ਐਵਾਰਡ ਲਈ ਹੋਈ ਚੋਣ

PPN0212201503

ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਖੂਨਦਾਨ ਸੰਸਥਾ ਯੂਨਾਈਟਿਡ ਵੈਲਫੇਅਰ ਸੋਸਾਇਟੀ ਦੀ ਸਰਪ੍ਰਸਤੀ ਹੇਠ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮ ਕਰ ਰਹੇ ਸਮਾਜ ਸੇਵੀ ਮਨਜਗਮੀਤ ਸਿੰਘ ਦੀ ਸਟੇਟ ਅਵਾਰਡ ਲਈ ਚੋਣ ਹੋਈ ਹੈ। ਸਮਾਜ ਸੇਵੀ ਮਨਜਗਮੀਤ ਸਿੰਘ ਬਠਿੰਡਾ ਜਿਲ੍ਹੇ ਦੇ ਸੰਗਤ ਮੰਡੀ ਦੇ ਰਹਿਣ ਵਾਲੇ ਹਨ ਅਤੇ ਉਹ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਉਨ੍ਹਾਂ ਵੱਲੋਂ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਅਨੇਕਾਂ ਵਾਰ ਖੂਨਦਾਨ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਉਹ ਖੁਦ ਵੀ ਕਈ ਵਾਰ ਖੂਨਦਾਨ ਕਰ ਚੁੱਕੇ ਹਨ।ਮਨਜਗਮੀਤ ਸਿੰਘ ਨੂੰ ਸਟੇਟ ਅਵਾਰਡ ਮਿਨੀਸਟਰ ਆਫ ਪੰਜਾਬ ਵੱਲੋਂ 3 ਦਸਬੰਰ ਨੂੰ ਲੁਧਿਆਣਾ ਵਿਖੇ ਸਟੇਟ ਅਵਾਰਡ ਦਿੱਤਾ ਜਾਣਾ ਹੈ।ਸਮਾਜ ਸੇਵੀ ਮਨਜਗਮੀਤ ਸਿੰਘ ਨੇ ਸਟੇਟ ਅਵਾਰਡ ਮਿਲਣ ਤੇ ਖੁਸ਼ੀ ਜ਼ਾਹਿਰ ਕਰਦਿਆ ਸਮਾਜ ਸੇਵਾ ਵਿਚ ਸਹਿਯੋਗ ਦੇਣ ਵਾਲੇ ਦੋਸਤਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਸਮਾਜ ਸੇਵਾ ਦੇ ਕੰਮਾਂ ਵਿਚ ਹਿੱਸਾ ਲੈਦੇਂ ਰਹਿਣਗੇ ਅਤੇ ਨੌਜਵਾਨਾਂ ਨੂੰ ਸਮਾਜ ਸੇਵਾ ਪ੍ਰਤੀ ਪ੍ਰੇਰਿਤ ਕਰਦੇ ਰਹਿਣਗੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply