Thursday, July 18, 2024

ਦਿਲ ਦੇ ਰੋਗਾਂ ਤੋਂ ਬਚਣ ਲਈ ਰੋਜ਼ਾਨਾ ਵਰਜ਼ਿਸ ਜ਼ਰੂਰੀ – ਡਾ: ਰੋਹਿਤ ਮੋਦੀ

PPN0212201502

ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਥਰਮਲ ਪਲਾਂਟ ਲਹਿਰਾ ਮੁਹਬੱਤ ਵਿਖੇ ਦਿਲ ਦੇ ਰੋਗਾਂ ਸਬੰਧੀ ਸੈਮੀਨਾਰ ਦਾ ਆਯੋਜ਼ਿਨ ਟਰੇਨਿੰਗ ਵਿਭਾਗ ਵਲੋਂ ਕਰਵਾਇਆ ਗਿਆ।ਜਿਸ ਵਿੱਚ ਮੈਕਸ ਹਸਪਤਾਲ ਬਠਿੰਡਾ ਦੇ ਡਾਕਟਰ ਰੋਹਿਤ ਮੋਦੀ ਵਲੋਂ ਦਿਲ ਦੇ ਰੋਗਾਂ ਦੇ ਕਾਰਨ, ਲਛਣ ਅਤੇ ਇਲਾਜ ਸਬੰਧੀ ਭਰਪੁਰ ਜਾਣਕਾਰੀ ਦਿੱਤੀ ਗਈ। ਡਾ:ਮੋਦੀ ਵਲੋ ਦਸਿਆ ਗਿਆ ਕਿ ਕੋਲੈੱਸਟਰੋਲ ਦੀ ਵਜ੍ਹਾ ਕਰਕੇ ਲਗਭਗ 47 ਪ੍ਰਤੀਸਤ ਲੋਕਾਂ ਨੂੰ ਹਾਰਟ ਅਟੈਕ ਹੁੰਦਾ ਹੈ ਜਦੋਂ ਕਿ ਵਰਜ਼ਿਸ ਨਾ ਕਰਨ ਕਰਕੇ 37 ਪ੍ਰਤੀਸਤ ਲੋਕ ਇਸ ਦਾ ਸ਼ਿਕਾਰ ਹੁੰਦੇ ਹਨ। ਹਾਰਟ ਅਟੈਕ ਨੂੰ ਰੋਕਣ ਲਈ ਰੋਜ਼ਾਨਾ ਨਿਯਮਤ ਰੂਪ ਵਿੱਚ ਵਰਜ਼ਿਸ ਕਰਨੀ ਚਾਹੀਦੀ ਹੈ, ਵੱਧ ਚਿਕਨਾਈ ਵਾਲੇ ਖਾਧ ਪਦਾਰਥਾਂ ਤੋ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਸਮੇਂ ਸਮੇਂ ਸਿਰ ਆਪਣਾ ਡਾਕਟਰੀ ਮੁਆਇਨਾਂ ਕਰਵਾਊਣਾ ਚਾਹੀਦਾ ਹੈ। ਸੈਮੀਨਾਰ ਵਿੱਚ ਦਸਿਆ ਗਿਆ ਕਿ ਹਾਰਟ ਅਟੈਕ ਹੋਣ ਦੇ ਸਮੈਂ ਦੀ ਭਵਿਖਬਾਣੀ ਨਹੀਂ ਕੀਤੀ ਜਾ ਸਕਦੀ ਹੈ ਪਰ ਇਸ ਸਬੰਧੀ ਖੋਜ਼ ਚੱਲ ਰਹੀ ਹੈ।ਵਿਗਿਆਨੀ ਇਸ ਗੱਲ ਤੇ ਵੀ ਖੋਜ਼ ਕਰ ਰਹੇ ਹਨ ਕਿ ਹਾਰਟ ਅਟੈਕ ਕਾਰਨ ਨੁਕਸਾਨੇ ਗਏ ਦਿਲ ਨੂੰ ਮੁੜ ਜੀਵਤ ਕਿਵੇਂ ਕਰਨਾ ਹੈ। ਡਾ:ਮੋਦੀ ਨੇ ਸੈਮੀਨਾਰ ਵਿੱਚ ਭਾਗ ਲੈਣ ਵਾਲਿਆਂ ਦੇ ਵੱਖ-ਵੱਖ ਸਵਾਲਾਂ ਦੇ ਤਸੱਲੀ ਬਖਸ ਜਵਾਬ ਦਿੱਤੇ।ਇੰਜ:ਦਰਸ਼ਨ ਸਿੰਘ ਭੂੱਲਰ, ਵਧੀਕ ਨਿਗਰਾਨ ਇੰਜੀਨੀਅਰ/ਟਰੇਨਿੰਗ ਨੇ ਥਰਮਲ ਪਲਾਂਟ ਲਹਿਰਾ ਮੁਹਬੱਤ ਦੀ ਤਰਫੋਂ ਡਾ:ਰੋਹਿਤ ਮੋਦੀ, ਉਹਨਾਂ ਦੀ ਟੀਮ ਅਤੇ ਸੈਮੀਨਾਰ ਵਿੱਚ ਭਾਗ ਲੈਣ ਵਾਲੇ ਲਗਭਗ60 ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ।

Check Also

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ …

Leave a Reply