Sunday, October 6, 2024

ਪੋਲਿਓ ਰੋਧਕ ਦੀ ਨਵੀ ਆ ਰਹੀ ਵੈਕਸੀਨ (ਆਈ.ਪੀ.ਵੀ) ਦੀ ਸ਼ੁਰੂਆਤ

PPN0212201504

ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਡਾ. ਤੇਜਵੰਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੋਲਿਓ ਰੋਧਕ ਦੀ ਨਵੀ ਆ ਰਹੀ ਵੈਕਸੀਨ (ਆਈ.ਪੀ.ਵੀ.) ਦੀ ਸ਼ੁਰੂਆਤ ਕਰਦਿਆਂ ਜਿਲ੍ਹਾ ਬਠਿੰਡਾ ਵਿਖੇ ਵੈਕਸੀਨ (ਆਈ.ਪੀ.ਵੀ.) ਦੀ ਇਕ ਸਮਾਰੋਹ ਦੋਰਾਨ ਔਰਤਾਂ ਅਤੇ ਬੱਚਿਆ ਦੇ ਹਸਪਤਾਲ ਵਿਖੇ ਕੀਤਾ ਗਿਆ। ਸਮਾਰੋਹ ਵਿੱਚ ਆਈ.ਐਮ.ਏ., ਆਈ.ਸੀ.ਡੀ.ਐਸ., ਸੋਸਵਾ ਦੇ ਕੁਆਰਡੀਨੇਟਰ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆ, ਨਰਸਿੰਗ ਸਟੂਡੇਂਟਸ ਤੋ ਇਲਾਵਾ ਵੱਖ-ਵੱਖ ਵਿਭਾਗ ਦੇ ਨੁਮਾਇੰਦਿਆ ਨੇ ਹਿੱਸਾ ਲਿਆ।ਸਮਾਰੋਹ ਵਿੱਚ ਸਨਫਾਰਮਾਂ ਵੱਲੋ ਚਲਾਈ ਜਾ ਰਹੀ ਰਨਵੈਕਸੀ ਸਜੀਵਨੀ ਸਵੱਸਥ ਸੇਵਾ ਦਾ ਅਹਿਮ ਰੋਲ ਰਿਹਾ। ਅਪਣੇ ਸੰਬੋਧਨ ਵਿੱਚ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਡਾ. ਤੇਜਵੰਤ ਸਿੰਘ ਰੰਧਾਵਾ ਨੇ ਕਿਹਾ ਕਿ ਅਸੀ ਪੋਲਿਓ ਦਾ ਖਾਤਮਾ ਤਿੰਨ ਸਾਲ ਪਹਿਲਾ ਹੀ ਕਰ ਚੁੱਕੇ ਹਾਂ। ਇਹ ਸਾਰਾ ਕੁਝ ਸਮਾਜ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ, ਪਰ ਸਾਡੇ ਗੁਆਡੀ ਦੇਸ਼ ਪਾਕਿਸਤਾਨ, ਅਫਗਾਨੀਸਤਾਨ ਅਤੇ ਨਜੀਰੀਆ ਵਿੱਚ ਹਾਲੇ ਵੀ ਪੋਲਿਓ ਦੇ ਕੇਸ ਸਾਹਮਣੇ ਆ ਰਹੇ ਹਨ, ਜਿਸ ਕਾਰਣ ਸਾਨੂੰ ਹੋਰ ਵੀ ਜਿਆਦਾ ਮਿਹਨਤ ਨਾਲ ਕੰਮ ਕਰਨ ਦੀ ਲੌੜ ਹੈ ਤਾਂ ਜੋ ਸਾਰੀ ਦੁਨੀਆ ਵਿੱਚੋ ਪੋਲਿਓ ਦਾ ਖਾਤਮਾ ਕੀਤਾ ਜਾ ਸਕੇ। ਜਿਲਾ ਟੀਕਾਕਰਣ ਅਫਸਰ ਡਾ. ਰਾਕੇਸ਼ ਗੋਇਲ ਨੇ ਆਈ.ਪੀ.ਵੀ. (ਇਨਐਕਟੀਵੇਟਰ ਪੋਲਿਓ ਵਾਇਰਸ ਵੈਕਸੀਨ) ਸੰਬਧੀ ਵਿਸਥਾਰਪੂਰਵਕ ਜਾਣਕਾਰੀ ਦਿੱਦੇ ਹੋਏ ਕਿਹਾ ਕਿ ਸਾਢੇ ਤਿੰਨ ਮਹੀਨੇ ਦੇ ਬੱਚੇ ਦੇ ਪੋਲਿਓ ਰੋਧਕ ਬੂੰਦਾ ਦੇ ਨਾਲ ਹੀ ਹੁਣ ਆਈ.ਪੀ.ਵੀ ਟੀਕਾ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਇਹ ਟੀਕਾ ਬੱਚੇ ਲਈ ਬਿਲਕੁੱਲ ਸੁਰਕਸ਼ਿਤ ਹੈ ਅਤੇ ਪੋਲਿਓ ਰੋਧਕ ਦੀ ਇਹ ਵੈਕਸੀਨ ਬਹੁਤ ਵਧੀਆ ਹੈ। ਇਹ ਵੈਕਸੀਨ ਹੁਣ ਸਰਕਾਰ ਵੱਲੋ ਬੱਚਿਆ ਦੇ ਮੁੱਫਤ ਲਗਾਈ ਜਾਵੇਗੀ।ਇਸ ਮੌਕੇ ਆਈ.ਪੀ.ਵੀ. ਸਬੰਧੀ ਪ੍ਰਿੰਟ ਮਟੀਰੀਅਲ ਵੀ ਦਿੱਤਾ ਗਿਆ ਅਤੇ ਸਿਹਤ ਕਰਮੀਆ ਨੂੰ ਕਿਹਾ ਗਿਆ ਕਿ ਵੱਧ ਤੋ ਵੱਧ ਲੋਕਾ ਨੂੰ ਇਸ ਵੈਕਸੀਨ ਵਾਰੇ ਜਾਗਰੂਕ ਕੀਤਾ ਜਾਵੇ, ਤਾ ਜੋ ਜਿਆਦਾ ਤੋ ਜਿਆਦਾ ਬੱਚਿਆ ਨੂੰ ਇਸਦਾ ਲਾਭ ਹੋਵੇ। ਡਾ. ਸਤੀਸ਼ ਜਿੰਦਲ ਸਭਨਾ ਦਾ ਧੰਨਵਾਦ ਕੀਤਾ।
ਸਮਾਰੋਹ ਵਿੱਚ ਆਈ.ਐਮ.ਏ. ਪ੍ਰਧਾਨ ਡਾ. ਸ਼ਿਵਦੱਤ ਗੁਪਤਾ, ਡਾ. ਏ.ਪੀ. ਗਰੋਵਰ, ਰਨਵੈਕਸੀ ਸਜੀਵਨੀ ਸਵੱਸਥ ਸੇਵਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਮਲਕੀਤ ਸਿੰਘ ਗਿੱਲ, ਅਰਬਨ ਨੋਡਲ ਅਫਸਰ ਡਾ. ਪਾਮਿਲ, ਜਿਲਾ ਮਾਸ ਮੀਡਿਆ ਅਫਸਰ ਜਗਤਾਰ ਸਿੰਘ ਬਰਾੜ, ਡਿਪਟੀ ਜਿਲਾ ਮਾਸ ਮੀਡਿਆ ਅਫਸਰ ਹਰਵਿੰਦਰ ਕੌਰ, ਬੀ.ਈ.ਈ. ਰੋਹਿਤ ਜਿੰਦਲ, ਏ.ਐਨ.ਐਮ. ਰਜਿੰਦਰ ਕੌਰ ਆਦਿ ਸ਼ਾਮਿਲ ਹੋਏ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply