Saturday, September 26, 2026

ਇੰਟੈਕ ਦੀ ਟੀਮ ਵਲੋਂ ਡੀ.ਸੀ ਦਫਤਰ ਵਿੱਚ ਲੱਗੀ ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ

ਅੰਮ੍ਰਿਤਸਰ, 2 ਦਸੰਬਰ (ਗੁਰਚਰਨ ਸਿੰਘ)- ਬੀਤੇ ਦਿਨੀਂ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਵਿਚ ਲੱਗੀ ਅੱਗ ਨਾਲ ਹੋਏ ਭਾਰੀ ਨੁਕਸਾਨ ਦਾ ਅੱਜ ਦਿੱਲੀ ਤੋਂ ਆਈ ਇੰਟੈਕ ਦੀ ਟੀਮ ਨੇ ਜਾਇਜਾ ਲੈਂਦਿਆਂ ਕਿਹਾ ਕਿ ਇਮਾਰਤ ਦੀ ਵਿਰਾਸਤੀ ਦਿੱਖ ਬਹਾਲ ਕਰਨ ਲਈ ਉਹ ਜਲਦੀ ਹੀ ਖਾਕਾ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਰਿਪੋਰਟ ਸੌਪਣਗੇ। ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਦੀ ਟੀਮ ਨੇ ਡੀਸੀ ਦਫਤਰ ਦੀ ਨੁਕਸਾਨੀ ਗਈ ਇਮਾਰਤ ਦਾ ਡੂੰਘਾਈ ਨਾਲ ਨਰੀਖਣ ਕਰਦਿਆਂ ਕਿਹਾ ਕਿ ਉਹ ਆਉਂਦੇ ਦਸ ਦਿਨਾਂ ਵਿਚ ਆਪਣੀ ਮੁੱਢਲੀ ਰਿਪੋਰਟ ਭੇਜਣਗੇ, ਜਿਸ ਦੀ ਘੋਖ ਅਤੇ ਪ੍ਰਵਾਨਗੀ ਪਿੱਛੋਂ ਪੰਜਾਬ ਸਰਕਾਰ ਵਲੋਂ ਇਸ ਇਤਿਹਾਸਕ ਇਮਾਰਤ ਦੀ ਵਿਰਾਸਤੀ ਦਿੱਖ ਨੂੰ ਬਹਾਲ ਕਰਨ ਲਈ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ।ਇੰਟੈਕ ਦੇ ਸੀਨੀਅਰ ਕੰਨਜਰਵੇਸ਼ਨ ਆਰਕੀਟੈਕਟ ਸ਼੍ਰੀ ਰੁਕਨੂੰਦੀਨ ਮਿਰਜਾ ਨੇ ਸਮੇਤ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਤੇਜਿੰਦਰਪਾਲ ਸਿੰਘ ਸੰਧੂ ਅਤੇ ਹੋਰਨਾਂ ਅਧਿਕਾਰੀਆਂ ਦੀ ਮੌਜੂਦਗੀ ਵਿਚ ਘਟਨਾ ਵਾਲੀ ਥਾਂ ਦਾ ਜਾਇਜਾ ਲਿਆ।
ਸ਼੍ਰੀ ਮਿਰਜਾ ਨੇ ਦੱਸਿਆ ਕਿ ਇੰਟੈਕ ਦੀ ਉਚ ਪੱਧਰੀ ਟੀਮ ਵਲੋਂ ਜਲਦ ਹੀ ਵਿਰਾਸਤੀ ਅਤੇ ਇਤਿਹਾਸਕ ਇਮਾਰਤ ਦੇ ਪੁਰਾਣੇ ਮੁਹਾਂਦਰੇ ਦੀ ਬਹਾਲੀ ਲਈ ਵਿਸਥਾਰਕ ਖਾਕਾ ਤਿਆਰ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨਾਲ ਲਗਾਤਾਰਤਾ ਬਣਾ ਕੇ ਪ੍ਰੋਜੈਕਟ ਨੂੰ ਅਮਲੀ ਰੂਪ ਦੇਣਗੇ। ਉਨ੍ਹਾਂ ਦੱਸਿਆ ਕਿ ਇਮਾਰਤ ਦੀਆਂ ਕੰਧਾਂ ਦੀ ਮਜਬੂਤੀ ਬਿਲਕੁਲ ਦਰੁਸਤ ਹੈ, ਜਦ ਕਿ ਛੱਤਾਂ ਅਤੇ ਫਰਸ਼ਾਂ ਨੂੰ ਪੁਰਾਣੀ ਦਿੱਖ ਦਿੱਤੀ ਜਾਵੇਗੀ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply