ਅੰਮ੍ਰਿਤਸਰ, 6 ਦਸੰਬਰ (ਗੁਰਚਰਨ ਸਿੰਘ) – ਸ਼੍ਰੋਮਣੀ ਅਕਾਲੀ ਦਲ ਵਲੋਂ ਜਿਲ੍ਹੇ ਵਾਰ ਕਰਵਾਈਆਂ ਜਾ ਰਹੀਆਂ ਸਦਭਾਵਨਾ ਰੈਲੀਆਂ ਦੀ ਲੜੀ ਤਹਿਤ ਜਿਲ੍ਹਾ ਅੰਮ੍ਰਿਤਸਰ ਅਤੇ ਤਰਨ ਤਾਰਨ ਦੀ 14 ਦਸੰਬਰ ਖਡੂਰ ਸਾਹਿਬ ਵਿਖੇ ਕਰਵਾਈ ਜਾ ਰਹੀ ਰੈਲੀ ਸਬੰਧੀ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜਿਲਾ ਅਕਾਲੀ ਜਥਾ ਸ਼ੀਹਰੀ ਇਕ ਵਿਸ਼ਾਲ ਮੀਟਿੰਗ ਜਿਲ੍ਹਾ ਪ੍ਰਧਾਨ ਉਪਕਾਰ ਸਿੰਘ ਸੰਧੂ ਦੀ ਅਗਵਾਈ ਵਿਚ ਸਰਕਟ ਹਾਉਸ ਵਿਖੇ ਕੀਤੀ ਗਈ, ਜਿਸ ਵਿਚ ਅਕਾਲੀ ਦਲ ਦੇ ਜਿਲਾ ਅੰਮ੍ਰਿਤਸਰ ਨਾਲ ਸੰਬੰਧਤ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ, ਵੱਖ ਵਿੰਗਾਂ ਦੇ ਪ੍ਰਧਾਨਾਂ, ਕੋਂਸਲਰਾਂ ਅਤੇ ਅਹੁਦੇਦਾਰਾਂ ਨੇ ਹਿੱਸਾ ਲਿਆ।ਇਸ ਮੋਕੇ ਸ. ਸੰਧੂ ਵਲੋ ਰੈਲੀ ਲਈ ਡਿਉਟੀਆਂ ਲਗਾਈਆਂ ਗਈਆਂ।ਇਸ ਸਮੇਂ ਉਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਕਾਲੀ ਜਥਾ ਅੰਮ੍ਰਿਤਸਰ ਸਹਿਰੀ 200 ਬੱਸਾਂ ਦੇ ਵੱਡੇ ਕਾਫ਼ਲੇ ਨਾਲ ਸਦਭਾਵਨਾ ਰੈਲੀ ਵਿਖੇ ਸ਼ਾਮਲ ਕਰਨ ਹੋਵੇਗਾ। ਮੀਟਿੰਗ ਵਿੱਚ ਮਾਰਕੀਟ ਕਮੇਟੀ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ, ਬਾਵਾ ਸਿੰਘ ਗੁਮਾਨਪੁਰਾ, ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਰਾਮ ਸਿੰਘ (ਤਿੰਨੇ ਮੈਂਬਰ ਸ਼੍ਰੋਮਣੀ ਕਮੇਟੀ), ਗੁਰਪ੍ਰਤਾਪ ਸਿਮਘ ਟਿੱਕਾ, ਪੂਰਨ ਸਿੰਘ ਮੱਤੇਵਾਲ, ਆਰ.ਸੀ ਯਾਦਵ, ਬੀਬੀ ਰਾਜਵੰਿਦਰ ਕੌਰ, ਲਖਬੀਰ ਸਿੰਘ ਮੋਨੀ ਵੇਰਕਾ, ਮਨਮੋਹਨ ਸਿੰਘ ਬੰਟੀ, ਰਜਿੰਦਰ ਸਿਮਘ ਮਰਵਾਹਾ, ਅਵਤਾਰ ਸਿੰਘ ਟਰੱਕਾਂਵਾਲਾ ਸੀਨੀ: ਡਿਪਟੀ ਮੇਅਰ, ਰਾਜ ਕੁਮਾਰ ਜੌਲੀ ਡਿਪਟੀ ਮੇਅਰ, ਅਮਰਬੀਰ ਸਿੰਘ ਢੋਟ, ਭੁਪਿੰਦਰ ਸਿੰਘ ਰਾਹੀ, ਓਮ ਪ੍ਰਕਾਸ਼ ਗੱਬਰ (ਤਿੰਨੇ ਕੌਂਸਲਰ), ਸ਼ਮਸ਼ੇਰ ਸਿੰਘ ਸ਼ੇਰਾ, ਹਰਵਿੰਦਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਬੱਬਲੂ, ਕਮਲ ਕੁਮਾਰ ਬੰਗਾਲੀ, ਰਿੰਕੂ, ਅਮਰੀਕ ਸਿੰਘ ਸੋਹਲ, ਕਸ਼ਮੀਰ ਸਿੰਘ ਸੋਹਲ, ਰਾਣਾ ਪਲਵਿੰਦਰ ਸਿੰਘ, ਬੀਬੀ ਵਜਿੰਦਰ ਕੌਰ ਵੇਰਕਾ, ਨਰਿੰਦਰ ਸਿੰਘ ਬਿੱਟੂ ਐਮ.ਆਰ ਆਦਿ ਮੌਹਜੂਦ ਸਨ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media