ਅੰਮ੍ਰਿਤਸਰ, 7 ਦਸੰਬਰ (ਗੁਰਪ੍ਰੀਤ ਸਿੰਘ)- ਸਥਾਨਕ ਸੁਲਤਾਨਵਿੰਡ ਰੋਡ ਦੀ ਅਬਾਦੀ ਗੋਬਿਦ ਨਗਰ ਵਿਖੇ ਘਰ ਦੇ ਬਾਹਰ ਲੱਗਾ ਮੋਟਰਸਾਈਕਲ ਚੋਰੀ ਹੋ ਜਾਣ ਦੀ ਸੂਚਨਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਰੁਪਿਦਰ ਸਿਘ ਪੁੱਤਰ ਸਵਰਨ ਸਿਘ ਵਾਸੀ ਮਕਾਨ ਨ: 107, ਗਲੀ ਨ: 5, ਬਜ਼ਾਰ ਮਦਰ ਵਾਲਾ ਨੇ ਦੱਸਿਆ ਕਿ ਉਸ ਨੇ ਕਾਲੇ ਰੰਗ ਦਾ ਸਪਲੈਂਡਰ ਮੋਟਰ ਸਾਈਕਲ ਨਬਰ ਪੀ.ਬੀ 02-ਏ. ਈ-0152 ਰਾਤ ਨੂੰ 10:10 ਤੋਂ 10:30 ਵਜੇ ਦੇ ਕਰੀਬ ਆਪਣੇ ਘਰ ਦੇ ਬਾਹਰ ਖੜਾ ਕੀਤਾ ਸੀ ਅਤੇ ਜਦ ਦਸ ਪੰਦਰਾਂ ਮਿੰਟਾਂ ਬਾਅਦ ਬਾਹਰ ਆ ਕੇ ਵੇਖਿਆ ਤਾਂ ਇਹ ਮੋਟਰ ਸਾਈਕਲ ਉਥੇ ਨਹੀਂ ਸੀ। ਉਸ ਨੇ ਮੋਟਰ ਸਾਈਕਲ ਆਸ ਪਾਸ ਕਾਪੀ ਲੱਭਣ ਦੀ ਕੋਸ਼ਿਸ਼ ਕੀਤੀ ਕਿਤੋਂ ਵੀ ਨਹੀਂ ਮਿਲਿਆ ਕਿਉਂਕਿ ਉਹ ਚੋਰੀ ਹੋ ਚੁੱਕਾ ਸੀ।ਰੁਪਿੰਦਰ ਸਿੰਘ ਨੇ ਕਿਹਾ ਕਿ ਇਹ ਮੋਟਰ ਸਾਈਕਲ ਉਸ ਦੀ ਭੈਣ ਰਜਿਦਰ ਕੌਰ ਵਾਸੀ ਮਜੀਠਾ ਦੇ ਨਾਮ ਸੀ ਅਤੇ ਇਸ ਦੇ ਸਾਰੇ ਕਾਗਜ਼ਾਤ ਮੋਟਰ ਸਾਈਕਲ ਦੀ ਡਿੱਗੀ ਵਿੱਚ ਹਨ। ਉਸ ਨੇ ਇਸ ਦੀ ਸ਼ਿਕਾਇਤ ਥਾਣਾ ਬੀ ਡਵੀਜ਼ਨ ਵਿਖੇ ਲਿਖਵਾ ਦਿੱਤੀ ਹੈ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media