Friday, April 17, 2026

ਧਾਰਮਿਕ ਤੇ ਸਮਾਜਿਕ ਸ਼ਖਸ਼ੀਅਤ ਬਾਪੂ ਰਤਨ ਸਿੰਘ ਦੇ ਅਕਾਲ ਚਲਾਣੇ ‘ਤੇੇ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

PPN0912201503

ਬਠਿੰਡਾ, 9 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਧਾਰਮਿਕ ਅਤੇ ਸਮਾਜਿਕ ਸ਼ਖਸ਼ੀਅਤ ਬਾਪੂ ਰਤਨ ਸਿੰਘ (95) ਕੇਸਰੀ ਕਲਾਥ ਹਾਊਸ ਵਾਲਿਆਂ ਦੇ ਅਕਾਲ ਚਲਾਣੇ ਦੇ ਕਾਰਨ ਸ਼ਹਿਰ’ਚ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਦੇ ਸੰਸਕਾਰ ਮੌਕੇ ਸ਼ਿਰਕਤ ਕਰਦਿਆਂ ਉਨ੍ਹਾਂ ਨੂੰ ਦਾਣਾ ਮੰਡੀ ਦੇ ਸੰਸਕਾਰ ਘਰ ਵਿਚ ਅਗਨ ਭੇਂਟ ਕੀਤਾ। ਬਾਪੂ ਰਤਨ ਸਿੰਘ ਜੋ ਕਿ ਆਪਣੇ ਜੀਵਨ ਵਿਚ ਮਿਹਨਤਕਸ਼ ਇਨਸਾਨ, ਹਮੇਸਾ ਹੀ ਚੜ੍ਹਦੀਕਲਾਂ ਵਾਲੇ ਸਖ਼ਸੀਅਤ ਦੇ ਮਾਲਕ ਰਹੇ ਸਨ, ਆਪਣੇ ਜੀਵਨ ਵਿਚ ਕਦੇ ਵੀ ਕੰਮ ਨੂੰ ਛੋਟਾ ਵੱਡਾ ਜਾਣ ਕੇ ਨਹੀ ਛੱਡਿਆ ਅਤੇ ਹਰ ਇਕ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਵੱਧ ਚੜ੍ਹ ਕੇ ਆਪਣਾ ਪੁੂਰਨ ਸਹਿਯੋਗ ਦਿੰਦੇ ਸਨ, ਆਖ਼ਿਰ ਵਿਚ ਵੀ ਵਾਹਿਗੁਰੂ ਦੀ ਸੂਰਤ ਵਿਚ ਮਗਨ ਰਹੇ ਅਤੇ ਚੇਹਰੇ ‘ਤੇ ਰੂਹਾਨੀ ਨੂਰ ਝਲਕ ਦਾ ਸੀ। ਉਹ ਆਪਣੇ ਪਿਛੇ ਪਰਿਵਾਰ ਨੂੰ ਫੁੱਲਵਾੜੀ ਦੀ ਤਰ੍ਹਾਂ ਮਹਿਕਦਾ ਹੋਇਆ ਛੱਡ ਕੇ ਗਏ ਹਨ। ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਬੁੱਧੀਜੀਵੀਆਂ ਨੇ ਸ਼ਿਰਕਤ ਕਰਕੇ ਪਰਿਵਾਰ ਨਾਲ ਮਿਲ ਕੇ ਬਾਪੂ ਰਤਨ ਸਿੰਘ ਨੂੰ ਸ਼ਰਧਾਂਜਲੀ ਦੇ ਫੁੱਲ ਅਰਪਣ ਕੀਤੇ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਭਾਈ ਘਨੁੱਈਆ ਜੀ ਸੇਵਕ ਜੱਥਾ, ਗੁਰਮਤਿ ਮਿਸ਼ਨਰੀ ਕਾਲਜ, ਗੁਰੂ ਕੀ ਸੰਗਤ, ਬਾਰ ਐਸੋਸ਼ੀਏਸ਼ਨ ਬਠਿੰਡਾ, ਯੂਨਾਈਟਿਡ ਵੈਲਫੇਅਰ ਸੋਸਾਇਟੀ, ਕੱਪੜਾ ਮਾਰਕਿਟ ਸੰਸਥਾ, ਗੁਰਦੁਆਰਾ ਹਾਜੀ ਰਤਨ ਅਤੇ ਕਿਲ੍ਹਾ ਮੁਬਾਰਕ ਦੀ ਪ੍ਰਬੰਧਕ ਕਮੇਟੀ ਮੈਂਬਰ ਵੀ ਹਾਜ਼ਰ ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply