Monday, July 8, 2024

ਪਹਿਲੀ ਐਥਲੈਟਿਕਸ ਮੀਟ ਸ਼ੁਰੂ- ਬੱਚਿਆਂ ਨੇ ਖੇਡਾਂ ਵਿੱਚ ਵਿਖਾਇਆ ਉਤਸ਼ਾਹ

PPN0912201504ਬਠਿੰਡਾ, 9 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਨਜਦੀਕੀ ਸਰਕਾਰੀ ਪ੍ਰਾਇਮਰੀ ਤੇ ਐਲੀਮੈਂਟਰੀ ਸਕੂਲ ਗੁਰੂਸਰ ਸੈਣੇਵਾਲਾ ਵਿਖੇ ਨਵਸੰਗੀਤ ਪੀ. ਟੀ. ਆਈ ਦੇ ਉੱਦਮ ਸਦਕੇ ਪਹਿਲੀ ਐਥਲੈਟਿਕਸ ਮੀਟ ਮੌਕੇ ਬੱਚਿਆਂ ਨੇ ਭਾਰੀ ਉਤਸ਼ਾਹ ਵਿਖਾਇਆ। ਅਥਲੈਟਿਕਸ ਮੀਟ ਦਾ ਉਦਘਾਟਨ ਮੁੱਖ ਮਹਿਮਾਨ ਡਾ: ਅਮਰਜੀਤ ਕੌਰ ਕੋਟਫੱਤਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਤੇ ਵਿਸ਼ੇਸ਼ ਮਹਿਮਾਨ ਮੈਡਮ ਪਵਿੱਤਰ ਕੌਰ ਏ. ਈ. ਓ. (ਖੇਡਾਂ) ਨੇ ਕਰਿਆ। ਡਾ: ਅਮਰਜੀਤ ਕੌਰ ਨੇ ਪਹਿਲੀ ਅਥਲੈਟਿਕਸ ਮੀਟ ਲਈ ਸਕੂਲ ਤੇ ਸਮੁੱਚੇ ਸਟਾਫ਼, ਸਕੂਲ ਮੈਨੇਜਮੈਂਟ ਕਮੇਟੀ, ਕਲੱਬ ਅਹੁੱਦੇਦਾਰ ਅਤੇ ਨਗਰ ਪੰਚਾਇਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਫੰਡਾਂ ਨਾਲ ਜੂਝਦੇ ਸਰਕਾਰੀ ਸਕੂਲਾਂ ਵਿੱਚ ਅਥਲੈਟਿਕਸ ਮੀਟ ਹੋਣਾ ਵੱਡੀ ਉਪਲੱਬਧੀ ਹੈ। ਇਸ ਮੌਕੇ ਐਲੀਮੈਂਟਰੀ ਸਕੂਲ ਇੰਚਾਰਜ ਨਰਿੰਦਰਪਾਲ ਕੌਰ, ਪ੍ਰਾਇਮਰੀ ਸਕੂਲ ਇੰਚਾਰਜ ਮਲਕੀਤ ਰਾਣੀ, ਸਰਪੰਚ ਸੁਖਪ੍ਰੀਤ ਕੌਰ ਢਿੱਲੋਂ, ਐਸ. ਐਮ. ਸੀ. ਚੇਅਰਪਰਸਨ ਵੀਰਪਾਲ ਕੌਰ, ਹਰਚਰਨ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਰਮਸਾ, ਕਮਲੇਸ਼ ਸ਼ਰਮਾ, ਕਰਮਜੀਤ ਸਿੰਘ ਪ੍ਰਿੰ: ਮਹਿਤਾ, ਲੈਕਚਰਾਰ ਮਨਦੀਪ ਕੌਰ, ਪ੍ਰਿੰ: ਪ੍ਰਦੀਪ ਕੁਮਾਰ, ਪ੍ਰਿੰ: ਮਹੇਸ਼ ਕੁਮਾਰ, ਪਲਵਿੰਦਰ ਸਿੰਘ ਢਿੱਲੋਂ, ਕਲੱਬ ਪ੍ਰਧਾਨ ਗੁਰਮੇਲ ਸਿੰਘ ਆਦਿ ਮੌਜੂਦ ਸਨ। ਨਵਸੰਗੀਤ ਪੀ. ਟੀ. ਆਈ, ਅਧਿਆਪਕਾ ਨਵਨੀਤ ਕੌਰ ਤੇ ਰੁਪਿੰਦਰ ਕੌਰ ਦੁਆਰਾ ਜਾਰੀ 100 ਮੀਟਰ ਦੌੜ ਵਿਚ ਵੀਰਦਵਿੰਦਰ ਸਿੰਘ ਪਹਿਲੇ ਸਥਾਨ ‘ਤੇ ਰਿਹਾ, ਜਦਕਿ ਜਸਪਾਲ ਸਿੰਘ ਤੇ ਜਸਵੀਰ ਸਿੰਘ ਦੂਜੇ ਤੇ ਤੀਜੇ ਸਥਾਨ ‘ਤੇ ਰਹੇ। ਲੜਕੀਆਂ ਵਿਚ ਸੁਖਵਿੰਦਰ ਕੌਰ ਪਹਿਲੇ, ਸ਼ਨੀ ਕੌਰ ਦੂਜੇ ਅਤੇ ਕੰਵਲਜੀਤ ਕੌਰ ਤੀਜੇ ਸਥਾਨ ‘ਤੇ ਰਹੀ। 200 ਮੀਟਰ ਵਿਚ ਰਾਹੁਲ ਰਮਨ, ਜਸਕਰਨ ਸਿੰਘ ਤੇ ਅਕਾਸ਼ਦੀਪ ਸਿੰਘ, ਲੜਕੀਆਂ ਵਿਚ ਸੁਖਪ੍ਰੀਤ ਕੌਰ, ਸੁਖਪ੍ਰੀਤ ਕੌਰ ਤੇ ਰਾਣੋ ਕੌਰ, ਲੰਬੀ ਛਾਲ ਵਿਚ ਵਰਿੰਦਰ ਸਿੰਘ, ਅਵਤਾਰ ਸਿੰਘ ਤੇ ਜਸਵਿੰਦਰ ਸਿੰਘ, ਲੜਕੀਆਂ ਵਿਚ ਸੁਖਪ੍ਰੀਤ ਕੌਰ, ਪਵਨਦੀਪ ਕੌਰ ਤੇ ਰਾਣੋ ਕੌਰ, ਮਟਕਾ ਦੌੜ ਵਿਚ ਜੋਤੀ, ਪਰਮਿੰਦਰ ਕੌਰ ਤੇ ਥੱਦੂ ਕੌਰ ਅਤੇ ਰੱਸੀ ਟੱਪਣ ਵਿਚ ਸੁਖਵਿੰਦਰ ਕੌਰ, ਸੁਖਪ੍ਰੀਤ ਕੌਰ ਤੇ ਪਵਨਦੀਪ ਕੌਰ, ਲੜਕਿਆਂ ਵਿਚ ਅਰਜਨ ਸਿੰਘ, ਗੁਰਵਿੰਦਰ ਸਿੰਘ ਤੇ ਮਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕਰਕੇ ਮੈਡਲ ਜਿੱਤੇ।ਤਿੰਨ ਟੰਗੀ ਦੌੜ ਵਿਚ ਹੁਸਨਦੀਪ ਕੌਰ ਤੇ ਲਖਵੀਰ ਕੌਰ, ਜਸਪਾਲ ਕੌਰ ਤੇ ਰਾਜਵਿੰਦਰ ਕੌਰ ਅਤੇ ਸੁਖਪ੍ਰੀਤ ਕੌਰ ਤੇ ਜਸ਼ਨ ਕੌਰ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਕੇ ਮੈਡਲ ਜਿੱਤੇ ਹਨ।ਜੇਤੂਆਂ ਨੂੰ ਮਹਿਮਾਨਾਂ ਨੇ ਮੈਡਲ ਦੇ ਕੇ ਸਨਮਾਨਿਤ ਕੀਤਾ। ਸਟੇਜ ਸੰਚਾਲਨ ਕਰਦਿਆਂ ਬਲਵਿੰਦਰ ਸਿੰਘ ਬਾਘਾ ਨੇ ਮਹਿਮਾਨਾਂ ਨੂੰ ਜੀ ਆਇਆ ਕਿਹਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply