Monday, July 8, 2024

 ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਸਰਦੀ ਦੇ ਮੌਸਮ ‘ਚ ਲੋਕਾਂ ਮਦਦ ਕਰੇਗੀ

ਬਠਿੰਡਾ, 9 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੇ ਮੈਬਰਾਂ ਦੀ ਮੀਟਿੰਗ ਸਹੀਦ ਜਰਨੈਲ ਸਿੰਘ ਯਾਦਗਾਰੀ ਪਾਰਕ ਵਿੱਚ ਹੋਈ।ਜਿਸ ਵਿੱਚ ਸਮੂੰਹ ਮੈਬਰਾਂ ਨੇ ਸਰਦੀ ਦੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵਿਚਾਰ ਕੀਤਾ ਗਿਆ।ਸੰਸਥਾ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ ਗਰੀਬ ਅਤੇ ਲੌੜਵੰਦ ਝੁੱਗੀ ਝੋਪੜੀ ਵਿੱਚ ਰਹਿਣ ਵਾਲੇ ਗਰੀਬ ਲੋਕਾਂ ਨੂੰ ਸਰਦੀ ਤੋਂ ਬਚਾਉਣ ਲਈ ਨਵੇਂ ਅਤੇ ਪੁਰਾਣੇ ਗਰਮ ਕੱਪੜੇ, ਕੰਬਲ ਆਦਿ ਵੰਡੇ ਜਾਣਗੇ। ਰੇਲਵੇ ਸਟੇਸ਼ਨ ਨੇੜੇ ਮੁਸਾਫਰਾਂ ਅਤੇ ਸਾਧੂਆਂ ਨੂੰ ਠੰਡ ਤੋਂ ਬਚਾਉਣ ਲਈ ਲੱਕੜਾਂ ਦੀਆ ਧੂਣੀਆ ਬਾਲੀਆ ਜਾਣਗੀਆ।ਸੁਸਾਇਟੀ ਦੇ ਪ੍ਰੈਸ ਸਕੱਤਰ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਧੁੰਦ ਪੈਣ ਨਾਲ ਰਾਤ ਨੂੰ ਵਾਹਨਾਂ ਦੇ ਜਿਆਦਾਤਰ ਐਕਸ਼ੀਡੇਂਟ ਹੁੰਦੇ ਹਨ।ਜਿਸ ਕਰਕੇ ਸਾਰੇ ਮੈਬਰਾਂ ਸਹਿਬਾਨ ਦੁਆਰਾ ਮੋਟਰਸਾਇਕਲਾਂ, ਕਾਰਾਂ, ਟਰੱਕ, ਬੱਸ, ਟਰੈਕਟਰ ਟਰਾਲੀਆਂ, ਰੇਹੜੀਆ ਤੇ ਰਿਫ਼ਲੈਕਟਰ ਲਗਾਏ ਜਾਣਗੇ। ਇਸ ਤੋਂ ਇਲਾਵਾਂ ਸਹਿਰ ਵਿੱਚ ਚੱਲ ਰਹੇ ਕਈ ਅਜਿਹੇ ਸਕੂਲਾਂ ਹਨ ਜਿੰਨ੍ਹਾਂ ਵਿੱਚ ਬੱਚਿਆ ਦੇ ਪਾਉਣ ਲਈ ਗਰਮ ਕੱਪੜੇ ਸਵੈਟਰ ਅਤੇ ਬੂਟ ਨਹੀ ਹਨ। ਉਹ ਉਨ੍ਹਾਂ ਨੂੰ ਮੁਹਾਇਆ ਕਰਵਾਏ ਜਾਣਗੇ।ਇਸ ਮੌਕੇ ਮਹਿੰਦਰ ਸਿੰਘ, ਵਕੀਲ ਸਿੰਘ, ਜਰਨੈਲ ਸਿੰਘ, ਰਾਜੂ ਸਿੰਘ, ਮਾਸਟਰ ਮਾਨ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ ਦਾਰਾਂ, ਗੁਰਮੁੱਖ ਸਿੰਘ, ਨਵੀਨ ਕੁਮਾਰ, ਜਸਵਿੰਦਰ ਸਿੰਘ ਲਾਡੀ, ਪੱਪੀ ਸਿੰਘ ਆਦਿ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply