
ਐਡੀਲੇਡ (ਅੰਮ੍ਰਿਤਸਰ), 12 ਦਸੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਸੋਸਾਇਟੀ ਆਫ਼ ਸਾਊਥ ਆਸਟ੍ਰੇਲੀਆ ਵੱਲੋਂ ਸਥਾਪਿਤ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਵਿਖੇ ਪੰਥਕ ਵਿਦਵਾਨ ਤੇ ਲੇਖਕ ਗਿਆਨੀ ਸੰਤੋਖ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ। ਐਡੀਲੇਡ ਸ਼ਹਿਰ ਦੇ ਸਬਅਰਬ ਐਲਨਬੀ ਗਾਰਡਨ ਦੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਦੇ ਸਮੇ ਤੋਂ ਹੀ ਗਿਆਨੀ ਜੀ ਇਸ ਦੀ ਸੇਵਾ ਵਿਚ ਬਹੁਪੱੱਖੀ ਹਿੱਸਾ ਪਾਉਂਦੇ ਆ ਰਹੇ ਹਨ।ਗੁਰਦੁਆਰਾ ਸਾਹਿਬ ਦੀ ਸਥਾਪਨਾ ਦੇ ਦਸਵੇਂ ਵਰ੍ਹੇ ਦੇ ਸਮਾਗਮ ਸਮੇ ਗਿਆਨੀ ਸੰਤੋਖ ਸਿੰਘ ਨੂੰ ਸੋਸਾਇਟੀ ਦੀ ਮੈਂਬਰਸ਼ਿਪ ਅਤੇ ਮੋਮੈਂਟੋ ਪ੍ਰਦਾਨ ਕਰਕੇ ਸਨਮਾਨਿਤ ਕਰਦਿਆਂ ਪ੍ਰਧਾਨ ਸ. ਮਹਾਂਬੀਰ ਸਿੰਘ ਗਰੇਵਾਲ ਨੇ ਸੰਸਾਰ ਪੱਧਰ ਤੇ ਸਿੱਖ ਪੰਥ ਦੀ ਬੇਹਤਰੀ ਲਈ ਉਨਾਂ ਵਲੋਂ ਦਿਤੇ ਜਾ ਰਹੇ ਲਗਾਤਾਰ ਸਹਿਯੋਗ ਦਾ ਸ਼ਲਾਘਾਯੋਗ ਸ਼ਬਦਾਂ ਵਿਚ ਜ਼ਿਕਰ ਕੀਤਾ।
Punjab Post Daily Online Newspaper & Print Media