Monday, July 8, 2024

14 ਦੀ ਸਦਭਾਵਨਾ ਰੈਲੀ ਸਬੰਧੀ ਇਸਤਰੀ ਅਕਾਲੀ ਦਲ ਦਾ ਭਾਰੀ ਇੱਕਠ

PPN1212201511
ਅੰਮ੍ਰਿਤਸਰ, 12 ਦਸੰਬਰ (ਜਗਦੀਪ ਸਿੰਘ ਸੱਗੂ) – 14 ਦਸੰਬਰ ਨੂੰ ਖਡੂਰ ਸਾਹਿਬ ਵਿਖੇ ਅਕਾਲੀ ਦਲ ਵਲੋਂ ਕਰਵਾਈ ਜਾ ਰਹੀ ਸਦਭਾਵਨਾ ਰੈਲੀ ਦੀ ਤਿਆਰੀ ਦੇ ਸਬੰਧ ਵਿੱਚ ਸਥਾਨਕ ਆਰਟ ਗੈਲਰੀ ਵਿਖੇ ਸ਼੍ਰੋਮਣੀ ਇਸਤਰੀ ਅਕਾਲੀ ਦਲ ਜੱਥਾ ਅੰਮ੍ਰਿਤਸਰ ਵਲੋਂ ਆਰਟ ਗੈਲਰੀ ਵਿਖੇ ਪੰਜਾਬ ਪ੍ਰਧਾਨ ਬੀਬੀ ਜਗੀਰ ਕੋਰ ਦੀ ਪ੍ਰਧਾਨਗੀ ਹੇਠ ਬੀਬੀਆਂ ਦਾ ਭਾਰੀ ਇੱਕਠ ਹੋਇਆ।ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੋਰ ਨੇ ਕਿਹਾ ਕਿ ਜਿਲਾ ਪ੍ਰਧਾਨ ਬੀਬੀ ਰਾਜਵਿੰਦਰ ਕੋਰ ਰਾਜ ਦੀ ਅਗਵਾਈ ਵਿੱਚ ਸ਼੍ਰੋਮਣੀ ਇਸਤਰੀ ਅਕਾਲੀ ਦਲ ਦਾ ਭਾਰੀ ਜਥਾ ਵੇਖ ਬਹੁਤ ਖੁਸ਼ੀ ਹੋਈ ਹੈ, ਜਿਸ ਨਾਲ ਪਾਰਟੀ ਨੂੰ ਮਜਬੂਤੀ ਮਿਲੀ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਹਮੇਸ਼ਾਂ ਹੀ ਸ੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਬੀਬੀਆ ਦੇ ਜਥੇ ਨੂੰ ਹਮੇਸ਼ਾਂ ਹੀ ਅੱਗੇ ਲਿਆਉਣ ਦਾ ਯਤਨ ਕੀਤਾ ਹੈ।ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2017 ਦੀਆਂ ਚੋਣਾਂ ਵਿੱਚ ਵੀ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਅਹਿਮ ਭੂਮਿਕਾ ਨਿਭਾਉਣਗੀਆਂ।ਉਨ੍ਹਾਂ ਕਿਹਾ ਕਿ ਬੀਤੇ ਦਿਨੀ ਕੁੱਝ ਕੱਟੜਪੰਥੀ ਜਥੇਬੰਦੀਆਂ ਅਤੇ ਕਾਂਗਰਸੀਆਂ ਨੇ ਪੰਜਾਬ ਦਾ ਮਾਹੋਲ ਖਰਾਬ ਕਰਨ ਦੀ ਪੁਰੀ ਕੋਸ਼ੀਸ਼ ਕੀਤੀ ਸੀ, ਪਰ ਇਹ ਕੋਸ਼ਿਸ਼ ਕਾਮਯਾਬ ਨਹੀਂ ਹੋਈ।ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਦਾ ਸਥਾਨ ਹੈ।ਉਨ੍ਹਾਂ ਸ਼੍ਰੋਮਣੀ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਨੂੰ 14 ਦਸੰਬਰ ਦੀ ਖਡੂਰ ਸਾਹਿਬ ਰੈਲੀ ਵਿੱਚ ਵਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ।ਇਸ ਸਮੇਂ ਜਿਲ੍ਹਾ ਪ੍ਰਧਾਨ ਬੀਬੀ ਰਾਜਵਿੰਦਰ ਕੋਰ ਰਾਜ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਇਸਤਰੀ ਅਕਾਲੀ ਦਲ ਅੰਮ੍ਰਿਤਸਰ ਦਾ ਮਜਬੂਤ ਢਾਂਚਾ ਤਿਆਰ ਹੋ ਚੂੱਕਾ ਹੈ ਅਤੇ 14 ਦਸੰਬਰ ਨੂੰ ਖਡੂਰ ਸਾਹਿਬ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਹੋਣ ਵਾਲੀ ਰੈਲੀ ਵਿੱਚ ਅੰਮ੍ਰਿਤਸਰ ਸ਼ਹਿਰ ਤੋਂ ਬੀਬੀਆਂ ਦਾ ਭਾਰੀ ਜੱਥਾ ਸ਼ਿਰਕਤ ਕਰੇਗਾ।ਇਸ ਮੌਕੇ ਅਕਾਲੀ ਆਗੂ ਰਾਣਾ ਪਲਵਿੰਦਰ ਸਿੰਘ, ਗੁਰਪ੍ਰਤਾਪ ਸਿੰਘ ਟਿੱਕਾ, ਨਵਦੀਪ ਸਿੰਘ ਗੋਲਡੀ, ਸਰਪੰਚ ਕਮਲ ਕੁਮਾਰ ਬੰਗਾਲੀ, ਹਰਜਾਪ ਸਿੰਘ ਮੇੈਂਬਰ ਸ਼੍ਰੋਮਣੀ ਕਮੇਟੀ, ਗੁਰਪ੍ਰੀਤ ਸਿੰਘ ਰੰਧਾਵਾ ਦਿਹਾਤੀ ਪ੍ਰਧਾਨ, ਦਿਲਬਾਗ ਸਿੰਘ ਵਡਾਲੀ, ਬੀਬੀ ਹਰਭਜਨ ਕੋਰ, ਅਮਨਦੀਪ ਕੋਰ, ਡਾ.ਰ ਜਵੰਤ ਕੋਰ, ਚਰਨਜੀਤ ਕੋਰ, ਸਿਮਰਨਜੀਤ ਕੋਰ, ਭੋਲੀ, ਸੁਖਵਿੰਦਰ ਕੋਰ, ਪਰਮਜੀਤ ਕੋਰ, ਕੁਲਦੀਪ ਕੋਰ ਔਲਖ, ਬਲਦੇਵ ਸਿੰਘ, ਗੁਰਜੀਤ ਕੋਰਮ ਰਣਜੀਤ ਕੋਰ, ਮਨਜੀਤ ਕੋਰ, ਸੁਰਿੰਦਰ ਕੋਰ, ਬੀਬੀ ਤਲਵਿੰਦਰ ਕੋਰ, ਬਿਮਲਾ ਕੋਰ ਆਦਿ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply