ਜੰਡਿਆਲਾ ਗੁਰੂ, 11 ਦਸੰਬਰ (ਹਰਿੰਦਰ ਪਾਲ ਸਿੰਘ) ਸਥਾਨਕ ਨਗਰ ਵਿੱਚ ਮਿਲਾਵਾਟਖੋਰੀ ਦੇ ਖਿਲਾਫ਼ ਛਾਪੇਮਾਰੀ ਕੀਤੀ ਗਈ ਅਤੇ ਕਈ ਦੁਕਾਨਾਂ ਦੇ ਸੈਂਪਲ ਭਰੇ ਗਏ।ਮਿਲੀ ਜਾਣਕਾਰੀ ਅਨੁਸਾਰ ਜਿਲਾ ਸਿਹਤ ਅਧਿਕਾਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਵੇਰੇ 9:30 ਵਜੇ ਗੁਰੂ ਕਿਰਪਾ ਕਰਿਆਨਾ ਸਟੋਰ ਤੋ ਕਰਿਆਨੇ ਦੇ ਸਮਾਨ ਤੇ ਊਧਮ ਸਿੰਘ ਚੋਂਕ ਵਿਚ ਇਕ ਡੇਅਰੀ ਤੋ ਆਈਸ ਕਰੀਮ ਤੇ ਦੁੱਧ ਦੇ ਸੈਂਪਲ ਭਰੇ ਗਏ, ਜਦਕਿ ਸ਼ਹਿਰ ਵਿਚ ਹਰ ਵਾਰ ਦੀ ਤਰਾਂ ਇਸ ਵਾਰ ਵੀ ਬਹੁਤ ਸਾਰੀਆਂ ਕਰਿਆਨਾ, ਕੋਹਲੂ, ਸਵੀਟਸ ਤੇ ਬੇਕਰੀ ਦੀਆਂ ਦੁਕਾਨਾ ਬੰਦ ਹੋ ਗਈਆਂ।ਜਿਸ ਤੋਂ ਹੈਰਾਨੀ ਹੁੰਦੀ ਹੈ ਕਿ ਦੁਕਾਨਦਾਰਾਂ ਨੂੰ ਛਾਪਾਮਾਰੀ ਦਾ ਪਹਿਲਾਂ ਹੀ ਕਿਦਾਂ ਪਤਾ ਲੱਗ ਜਾਂਦਾ ਹੈ।ਲੋਕਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦਾ ਕੋਈ ਆਦਮੀ ਦੁਕਾਨਦਾਰਾਂ ਨਾਲ ਮਿਲਿਆ ਹੋਇਆ ਹੈ, ਜੋ ਪਹਿਲਾਂ ਹੀ ਤਿਲਾਹ ਦੇ ਦੇਂਦਾ ਹੈ।ਸੋਚਣ ਦੀ ਇੱਕ ਗੱਲ ਇਹ ਵੀ ਹੈ ਕਿ ਜੋ ਦੁਕਾਨਦਾਰ ਆਪਣੇ ਸਮਾਨ ਨੂੰ 100% ਸ਼ੁੱਧ ਦੱਸਦੇ ਹਨ, ਉਹ ਵੀ ਸਿਹਤ ਵਿਭਾਗ ਦੇ ਆਉਣ ਤੋਂ ਪਹਿਲਾਂ ਸ਼ਟਰ ਬੰਦ ਕਰਕੇ ਰਫੂਚਕਰ ਹੋ ਜਾਂਦੇ ਹਨ । ਨਗਰ ਵਾਸੀਆਂ ਦੀ ਮੰਗ ਹੈ ਕਿ ਸਿਹਤ ਵਿਭਾਗ ਮਿਲਾਵਟਖੋਰਾਂ ਨੂੰ ਨੱਥ ਪਾਉਣ ਲਈ ਕੋਈ ਕਾਰਗਰ ਐਕਸ਼ਨ ਲਵੇ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media