ਸੰਦੌੜ, 13 ਦਸੰਬਰ (ਹਰਮਿੰਦਰ ਸਿੰਘ ਭੱਟ)- ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਸੰਤ ਬਾਬਾ ਬਲਵੰਤ ਸਿੰਘ ਜੀ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੀ ਜੀਵਨੀ ਤੇ ਸਮਰਪਿਤ ਰਿਟਾ: ਪ੍ਰਿੰਸੀਪਲ ਬਾਬੂ ਸਿੰਘ ਜੀ ਸੰਦੌੜ ਦੁਆਰਾ ਸ੍ਰੰਗਿਹ ਅਤੇ ਲਿਖੀ ਗਈ ਕਿਤਾਬ ‘ਸੰਤ ਖਾਲਸਾ ਪ੍ਰਕਾਸ਼ ਦੀਆਂ ਸੁਨਹਿਰੀ ਕਿਰਨਾਂ’ ਨੂੰ ਸੰਤ ਬਾਬਾ ਅਤਰ ਸਿੰਘ ਖਲਾਸਾ ਕਾਲਜ ਸੰਦੌੜ ਵਿਖੇ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਹਜੂਰੀ ਵਿਚ ਸ੍ਰੀ ਸਹਿਜ ਪਾਠਾਂ ਦੇ ਭੋਗਾਂ ਉਪਰੰਤ ਆਏ ਪੰਥ ਦੇ ਸਿਰਮੌਰ ਪ੍ਰਚਾਰਕਾਂ ਵਲੋ ਧਾਰਮਿਕ ਦਿਵਾਨ ਸਜਾਏ ਗਏ ਅਤੇ ਮਹਾਂਪੁਰਖਾਂ ਵਲੋਂ ਦਰਸ਼ਾਏ ਸੁਚਜੇ ਮਾਰਗ ਰਾਹੀਂ ਚੱਲਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਪ੍ਰਿਸੀਪਲ ਬਾਬੂ ਸਿੰਘ ਜੀ ਵਲੋਂ ਇਸ ਮਹਾਨ ਰੂਹ ਦੇ ਜੀਵਨ ਤੇ ਅਧਾਰਿਤ ਕਿਤਾਬ ਨੂੰ ਤਿਆਰ ਕਰ ਕੇ ਸਮਾਜ ਨੂੰ ਸੇਧ ਦੇਣ ਲਈ ਸਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਇਸ ਉਪਰਾਲੇ ਲਈ ਸੰਗਤਾਂ ਸਦਾ ਪ੍ਰਿੰਸੀਪਲ ਬਾਬੂ ਸਿੰਘ ਦੀ ਅਭਾਰੀ ਰਹਿਣਗੀਆਂ।
ਸਮਾਗਮ ਦੌਰਾਨ ਸੰਤ ਬਾਬਾ ਜਸਦੇਵ ਸਿੰਘ ਜੀ ਲੋਹਟਬੱਦੀ, ਸੰਤ ਬਾਬਾ ਹਰਜਿੰਦਰ ਸਿੰਘ ਮੰਝਪੁਰ, ਸੰਤ ਕੇਸਰ ਦਾਸ ਕੰਗਣਵਾਲ, ਸੰਤ ਬਲਜੀਤ ਦਾਸ ਕੂਹਲੀ ਕਲਾਂ, ਸੰਤ ਜੰਗ ਸਿੰਘ ਜਸਪਾਲ ਬਾਂਗਰ, ਸੰਤ ਨਿਰੰਜਣ ਦਾਸ ਕਜਹੇੜੀ ਚੰਡੀਗੜ੍ਹ, ਸੰਤ ਮਨੋਹਰ ਸਿੰਘ ਚੰਡੀਗੜ੍ਹ, ਭਾਈ ਹਰਮੀਕ ਸਿੰਘ ਫੌਰਮੈਨ, ਕੁਲਦੀਪ ਸਿੰਘ ਮੋਨੀ ਸਮੇਤ ਸੰਤਾਂ ਮਹਾਂਪੁਰਸ਼ਾਂ ਦੁਆਰਾ ਰੀਲੀਕ ਕੀਤੀ ਗਈ। ਉਪਰੰਤ ਪ੍ਰਿੰਸੀਪਲ ਬਾਬੂ ਸਿੰਘ ਨੇ ਕਿਹਾ ਕਿ ਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਨੇ ਸਮੁੱਚੀ ਲੋਕਾਈ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਸਬੰਧੀ ਅਤੇ ਇਨਾਂ ਤੋਂ ਪ੍ਰਭਾਵਿਤ ਹੋ ਕੇ ਇਸ ਕਿਤਾਬ ਨੂੰ ਲਿਖਣਾ ਲੋਕਾਈ ਦੀ ਸੇਵਾ ਦਾਸ ਵਲੋਂ ਤਨੋ, ਮਨੋ, ਧਨੋ ਸੇਵਾ ਦੀ ਭਾਵਨਾ ਕਰਨ ਦਾ ਨਿਮਾਣਾ ਜਿਹਾ ਯਤਨ ਹੈ ਜੇਕਰ ਇਸ ਦੌਰਾਨ ਕੋਈ ਗਲਤੀ ਹੋ ਗਈ ਹੋਵੇ ਤਾਂ ਸੰਗਤ ਬਖਸਣਯੋਗ ਹੈ। ਸੰਤ ਬਾਬਾ ਜਸਦੇਵ ਸਿੰਘ ਜੀ ਲੋਹਟਬੱਦੀ ਵਾਲਿਆ ਨੇ ਕਿਹਾ ਕਿ ਬਾਬਾ ਜੀ ਦੇ ਜੀਵਨ ਤੇ ਅਧਾਰਿਤ ਇਸ ਕਿਤਾਬ ਨਾਲ ਸਾਡੀ ਆਉਣ ਵਾਲੀ ਪੀੜੀ ਸੇਧ ਹਾਸਿਲ ਕਰ ਕੇ ਸਿਖੀ ਬਾਣੇ ਸਮੇਤ ਰਹਿਣੀ ਵਿਚ ਪ੍ਰਪਕ ਹੋਵੇਗੀ ।ਵਿਸ਼ੇਸ ਕਰ ਕੇ ਸੰਤ ਬਲਵੰਤ ਸਿੰਘ ਯਾਦਗਾਰੀ ਪ੍ਰਕਾਸ਼ਨ ਸਭਾ, ਸੰਤ ਬਾਬਾ ਅਤਰ ਸਿੰਘ ਖਲਾਸਾ ਕਾਲਜ ਸੰਦੌੜ ਦੁਆਰਾ ਛਾਪੀ ਗਈ ਇਹ ਪੁਸਤਕ ਭੇਟਾ ਰਹਿਤ ਸੰਗਤਾਂ ਨੂੰ ਭੇਟ ਕੀਤੀ ਜਾਵੇਗੀ।ਇਸ ਮੌਕੇ ਹਾਕਮ ਸਿੰਘ ਕਹਿਲ, ਗੁਰਜੀਤ ਸਿੰਘ ਕਾਲਾ, ਕੁਲਵੀਰ ਸਿੰਘ ਰਿੰਕਾ, ਡਾ. ਰਣਧੀਰ ਸਿੰਘ ਕਹਿਲ, ਪਰਮਜੀਤ ਸਿੰਘ, ਸੁਖਮਹਿੰਦਰ ਸਿੰਘ ਕਹਿਲ, ਗੁਰਬਚਨ ਸਿੰਘ ਕੇ.ਕੇ, ਪਰਮਿੰਦਰ ਸਿੰਘ, ਹਾਕਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਕਾਲਜ ਸਟਾਫ ਨੇ ਹਾਜਰੀ ਭਰੀ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media